September 21, 2021

Aone Punjabi

Nidar, Nipakh, Nawi Soch

ਰੇਲਵੇ ਰੌਡ ਤੇ ਸਥਿਤ ਦਸ਼ਮੇਸ਼ ਸਿਲਕ ਸਟੋਰ ਵਿਖੇ ਹੋਈ ਚੋਰੀ, ਦੁਕਾਨ ਚੋਂ ਨਗ਼ਦੀ ਗਾਇਬ, ਪੱਥਰ ਅਤੇ ਸ਼ਟਰ ਤੋੜਿਆ

1 min read
ਜਿੱਥੇ ਸ਼ਾਮ 07 ਤੋਂ ਬਾਅਦ ਰਾਤ 8 ਵਜੇ ਤੋਂ ਸ਼ਹਿਰ ਵਿੱਚ ਕਰਵਿਊ ਲੱਗ ਜਾਂਦਾ ਹੈ ਤੇ ਪੁਲਸ ਸ਼ੜਕਾਂ ਤੇ ਆਕੇ ਆਪਣੀ ਡਿਊਟੀ ਨੂੰ ਨਿਭਾਉਂਦੀ ਹੈ ਉੱਥੇ ਹੀ ਰਾਤ ਨੂੰ ਚੋਰਾਂ ਵੱਲੋਂ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਜਾਂਦਾ ਹੈ ਭਾਵ ਉਹ ਇਹਨਾਂ ਪੁਲਸ ਮੁਲਾਜ਼ਮਾਂ ਤੋਂ ਡਰੇ ਬਿਨਾਂ ਹੀ ਆਪਣੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜਰ ਆਉਂਦੇ ਹਨ ਇਸੇ ਤਰਾਂ ਹੀ ਸ਼ਹਿਰ ਕੋਟਕਪੂਰਾ ਦੇ ਰੇਲਵੇ ਰੌਡ ਤੇ ਸਥਿਤ ਮਸ਼ਹੂਰ ਟਹਿਲ ਸਿੰਘ ਦੀ ਕੱਪੜੇ ਦੀ ਹੱਟੀ ਦਸ਼ਮੇਸ਼ ਸਿਲਕ ਸਟੋਰ ਵਿਖੇ ਹੋਇਆ ਹੈ। ਇਸ ਸਮੇਂ ਦਸ਼ਮੇਸ਼ ਸਿਲਕ ਸਟੋਰ ਦੇ ਮਾਲਕ ਦਰਸ਼ਨ ਸਿੰਘ ਤੇ ਬੇਟੇ ਹਰਸਿਮਰਨ ਸਿੰਘ ਵੱਲੋਂ ਮੀਡੀਆ ਅਤੇ ਮੌਕੇ ਤੇ ਪੁੱਜੇ ਸ਼ਹਿਰੀ ਥਾਣਾ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਨੂੰ ਦਿੱਤੇ ਬਿਆਨਾਂ ਵਿੱਚ ਆਖਿਆ ਕਿ ਇੱਥੇ ਰੇਲਵੇ ਰੌਡੇ ਤੇ ਢੌਡਾ ਚੌਂਕ ਵਿਖੇ ਚੌਂਕੀਦਾਰਾਂ ਦੇ ਹੁੰਦਿਆਂ ਅਤੇ ਪੁਲਸ ਮੁਲਾਜ਼ਮਾਂ ਦੀ ਪਹਿਰੇਦਾਰੀ ਦੇ ਹੇਠ ਇਹ ਘਟਨਾ ਵਾਪਰੀ ਹੈ ਜੋ ਕਿ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ। ਇਸਤੋਂ ਇਹ ਸ਼ਾਫ ਅੰਦਾਜਾ ਲਗਾਇਆ ਜਾ ਸਕਦਾ ਹੈ ਜਾਂ ਤਾਂ ਇਹਨਾਂ ਚੋਰਾਂ ਨੂੰ ਪੁਲਸ ਦਾ ਕੋਈ ਡਰ-ਭੈਅ ਨਹੀਂ ਰਹਿ ਗਿਆ ਜਾਂ ਫਿਰ ਇਹ ਪੁਲਸ ਮੁਲਾਜ਼ਮ ਅਤੇ ਚੌਂਕੀਦਾਰ ਵੀ ਇਹਨਾਂ ਚੋਰਾਂ ਨਾਲ ਮਿਲੇ ਹੋਏ ਹਨ ਤਾਂ ਜੋ ਇਹ ਚੋਰ ਆਪਣੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਉਨਾਂ ਕਿਹਾ ਕਿ ਸਾਡੀ ਦੁਕਾਨ ਤੋਂ 9-10 ਹਜ਼ਾਰ ਦੇ ਕਰੀਬ ਨਗ਼ਦੀ ਦੀ ਚੋਰੀ ਹੋਈ ਹੈ ਤੇ ਦੁਕਾਨ ਦੇ ਸ਼ਟਰ ਤੋਂ ਇਲਾਵਾ ਚੋਰਾਂ ਵੱਲੋਂ ਬਾਹਰ ਥੜੇ ਦਾ ਪੱਥਰ ਵੀ ਤੋੜਿਆ ਗਿਆ ਹੈ। ਇਸ ਸਮੇਂ ਕੱਪੜਾ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਜਸ਼ਨ ਅਤੇ ਦੁਕਾਨਦਾਰ ਦਰਸ਼ਨ ਸਿੰਘ ਅਤੇ ਹਰਸਿਮਰਨ ਸਿੰਘ ਨੇ ਆਖਿਆ ਕਿ ਸਾਨੂੰ ਇੰਸਾਫ ਮਿਲਣਾ ਚਾਹੀਦਾ ਤੇ ਪੁਲਸ ਨੂੰ ਅਜਿਹੇ ਚੋਰਾਂ ਤੇ ਨਕੇਲ ਕਸਣੀ ਚਾਹੀਦੀ ਹੈ ਜੋ ਇਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਨਾਂ ਅੱਗੇ ਕਿਹਾ ਕਿ ਇੱਥੇ ਰੇਲਵੇ ਰੌਡ ਤੇ ਪਹਿਲਾਂ ਵੀ ਦੋ ਦੁਕਾਨਾਂ ਦੇ ਸ਼ਟਰ ਤੋੜਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ

Leave a Reply

Your email address will not be published. Required fields are marked *