ਰੇਲ ਕੋਚ ਫੈਕਟਰੀ ਦੇ ਬਾਹਰ ਅਚਾਨਕ ਉਦੋਂ ਹਫੜਾ ਦਫੜੀ ਵਾਲਾ ਮਾਹੌਲ ਮੱਚ ਗਿਆ ਜਦੋ ਰੇਲ ਕੋਚ ਫੈਕਟਰੀ ਦੇ ਬਾਹਰ ਬਣੀਆਂ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ
1 min read
ਰੇਲ ਕੋਚ ਫੈਕਟਰੀ ਦੇ ਬਾਹਰ ਅਚਾਨਕ ਉਦੋਂ ਹਫੜਾ ਦਫੜੀ ਵਾਲਾ ਮਾਹੌਲ ਮੱਚ ਗਿਆ ਜਦੋ ਰੇਲ ਕੋਚ ਫੈਕਟਰੀ ਦੇ ਬਾਹਰ ਬਣੀਆਂ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਚਾਰ ਸੌ ਤੋਂ ਲੈ ਕੇ ਪੰਜ ਸੌ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ।
ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਕਪੂਰਥਲਾ ਦੀਆਂ ਗੱਡੀਆਂ ਨੇ ਅੱਗ ਬੁਝਾਉਣ ਲਈ ਬਹੁਤ ਹੀ ਜੱਦੋਜਹਿਦ ਕੀਤੀ
ਪ੍ਰੰਤੂ ਅੱਗ ਬੁਝਾਉਣ ਤੱਕ ਕਾਫ਼ੀ ਹੱਦ ਤਕ ਝੁੱਗੀਆਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਗਨੀਮਤ ਤਾਂ ਇਹ ਰਹੀ ਕਿ ਝੁੱਗੀਆਂ ਤੋਂ ਅੱਗਲੇ ਪਾਸੇ ਰੇਲਵੇ ਲਾਈਨ ਦੇ ਉਸ ਪਾਰ ਰੇਲ ਕੋਚ ਫੈਕਟਰੀ ਦੇ ਕਰਮਚਾਰੀਆਂ ਦੀ ਸਹੂਲਤ ਲਈ ਐੱਲ ਪੀ ਜੀ ਗੈਸ ਦਾ ਗੋਦਾਮ ਸੀ । ਜੋ ਅੱਗੇ ਰੇਲ ਕੋਚ ਫੈਕਟਰੀ ਦੀ ਦੀਵਾਰ ਹੋਣ ਕਾਰਣ ਤੇ ਅੱਗ ਨੂੰ ਫੈਕਟਰੀ ਏਰੀਏ ਤੋਂ ਵੱਧਣ ਤੋਂ ਰੋਕਣ ਲਈ ਅੱਗ ਤੇ ਕਾਬੂ ਪਾ ਲੈਣ ਕਾਰਣ ਵੱਡਾ ਹਾਦਸਾ ਹੋਣੋ ਟੱਲ ਗਿਆ।
ਇਸ ਅੱਗ ਦੇ ਹਾਦਸੇ ਨਾਲ ਜਿਥੇ ਝੁੱਗੀਆਂ ਵਿਚ ਪਿਆ ਪਰਵਾਸੀ ਮਜ਼ਦੂਰਾਂ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਉਥੇ ਹੀ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਵੀ ਪਤਾ ਨਹੀਂ ਚੱਲ ਸਕਿਆ ਜਿੱਥੇ ਇਸ ਦੌਰਾਨ ਜਿਥੇ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਮੌਕੇ ਤੇ ਪਹੁੰਚੇ ਪ੍ਰੰਤੂ ਕੋਈ ਵੀ ਜਿਲ੍ਹਾ ਪ੍ਰਸ਼ਾਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ।