November 28, 2021

Aone Punjabi

Nidar, Nipakh, Nawi Soch

ਰੇਲ ਹਾਦਸੇ ਚ ਮਾਰੇ ਗਏ ਪਰਿਵਾਰਾਂ ਨੂੰ ਮਿਲੀਆਂ ਸਰਕਾਰੀ ਨੌਕਰੀਆਂ 37 ਚੋਂ 3 ਫਾਈਲਾਂ ਹੋਈਆਂ ਰਿਜੈਕਟ ਡੀ ਸੀ ਅੰਮ੍ਰਿਤਸਰ ਅਤੇ ਸਰਕਾਰ ਨਾਲ ਅਗੋ ਨੌਕਰੀ ਮਿਲਣ ਦੀ ਵੀ ਕੀਤੀ ਜਾਓ ਗੱਲ – ਦੀਪਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਹਨੂਮਾਨ ਮੰਦਰ ਵਿੱਚ ਕੀਤੀ ਗਈ ਸ਼ੁਕਰਾਨੇ ਦੀ ਅਰਦਾਸ- ਦੀਪਕ

1 min read

ਅੰਮ੍ਰਿਤਸਰ ਦੀ ਦੁਸਹਿਰੇ ਦੀ ਉਹ ਕਾਲੀ ਰਾਤ ਜਿਸ ਨੂੰ ਕੋਈ ਵੀ ਵਿਅਕਤੀ ਨਹੀਂ ਭੁੱਲ ਸਕਦਾ ਜਿਸ ਵਿੱਚ ਅੰਮ੍ਰਿਤਸਰ ਦੇ ਜੌੜਾ ਫਾਟਕ ਤੇ ਹੋਏ ਹਾਦਸੇ ਵਿੱਚ ਕਰੀਬ 60 ਦੇ ਕਰੀਬ ਜਾਨਾਂ ਗਈਆਂ ਸੀ ਅਤੇ ਇਸ ਪਿੱਛੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸਦੀ ਧਰਮਪਤਨੀ ਦਾ ਨਾਮ ਦਿੱਤਾ ਜਾ ਰਿਹਾ ਸੀ ਅਤੇ ਹੁਣ ਉਨ੍ਹਾਂ ਪਰਿਵਾਰਾਂ  ਚ ਖੁਸ਼ੀ ਦੀ ਲਹਿਰ ਛਾਈ ਹੈ ਕਿਉਂਕਿ ਪਰਿਵਾਰ ਵਾਲਿਆਂ   ਨੂੰ ਸਰਕਾਰ ਵੱਲੋਂ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਪਰਿਵਾਰਕ ਮੈਬਰਾਂ ਦੀ ਤਾਂ ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ 37 ਦੇ ਕਰੀਬ ਫਾਈਲਾਂ ਲਗਾਈਆਂ ਗਈਆਂ ਸਨ ਜਿਸ ਵਿੱਚੋਂ 3 ਫਾਈਲਾਂ ਰਿਜੈਕਟ ਹੋਈਆਂ ਹਨ ਅਤੇ 34 ਦੇ ਕਰੀਬ ਲੋਕਾਂ ਨੂੰ ਸਰਕਾਰ ਵੱਲੋਂ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਉੱਥੇ ਹੀ ਪਰਿਵਾਰ ਵੱਲੋਂ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਆਪਣੇ ਘਰ ਦੇ ਨਜ਼ਦੀਕ ਹਨੂਮਾਨ ਮੰਦਿਰ ਵਿੱਚ ਮੱਥਾ ਟੇਕ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਉੱਥੇ ਹੀ ਦੀਪਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ 37 ਦੇ ਕਰੀਬ ਫਾਈਲਾਂ ਲਗਾਈਆਂ ਸਨ ਅਤੇ 34 ਫਾੲੀਲਾਂ ਸਾਡੀਆਂ ਪਾਸ ਹੋ ਚੁੱਕੀਆਂ ਹਨ ਉਨ੍ਹਾਂ ਨੇ ਦੱਸਿਆ ਕਿ ਸਾਡੀ ਗੱਲਬਾਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਹੋ ਰਹੀ ਹੈ ਅਤੇ ਅਸੀਂ ਤਿੰਨ ਫਾਈਲਾਂ ਜੋ ਰਿਜੈਕਟ ਹੋਈਆਂ ਹਨ ਉਨ੍ਹਾਂ ਨੂੰ ਵੀ ਪਾਸ ਕਰਵਾਉਣ ਲਈ ਜ਼ਰੂਰ ਜ਼ੋਰ ਲਾਵਾਂਗੇ ਤਾਂ ਜੋ ਕਿ ਉਹ 3 ਪਰਿਵਾਰ ਵੀ ਆਪਣੀਆਂ ਨੌਕਰੀਆਂ ਪਾ ਸਕਣ ਉਥੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਅੱਜ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਆਪਣੇ ਘਰ ਦੇ ਨਜ਼ਦੀਕ ਮੰਦਿਰ ਵਿੱਚ ਮੱਥਾ ਟੇਕ ਕੇ ਪਰਮਾਤਮਾ ਦਾ ਸ਼ੁਕਰਾਨਾ ਵੀ ਅਦਾ ਕਰ ਰਹੇ ਹਨ  

Leave a Reply

Your email address will not be published. Required fields are marked *