September 18, 2021

Aone Punjabi

Nidar, Nipakh, Nawi Soch

ਲੁਟੇਰਿਆਂ ਦੀ ਦਹਿਸ਼ਤ ਗਰੀਬ ਚਾਹ ਵਾਲੇ ਕੋਲੋ ਮੋਟਰਸਾਈਕਲ ਸਵਾਰ ਮੋਬਾਇਲ ਖੋਹ ਕੇ ਲੈ ਗਏ

1 min read

ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੋਸ਼ੀਆਂ ’ਤੇ ਕਾਰਵਾਈ ਦੀ ਕੀਤੀ ਮੰਗ

ਸੂਬੇ ਭਰ ਵਿੱਚ ਲੁੱਟ-ਮਾਰ ਅਤੇ ਛੋਟੀਆਂ-ਮੋਟੀਆਂ ਖੋਹ ਦੀਆਂ ਵਾਰਦਾਤਾਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ, ਪਰ ਪੁਲਸ ਅਜਿਹੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਵਿੱਚ ਲਗਾਤਾਰ ਅਸਫ਼ਲ ਹੀ ਸਿੱਧ ਹੋ ਰਹੀ ਹੈ। ਇਸ ਇਲਾਕੇ ਵਿੱਚ ਵੀ ਪਿੱਛਲੇ ਸਮੇਂ ਦੌਰਾਨ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ, ਪਰ ਹਾਲੇ ਤੱਕ ਇਹ ਹੱਲ ਨਹੀਂ ਹੋਈਆਂ। ਬੀਤੀ ਰਾਤ ਇਕ ਵਾਰ ਫਿਰ ਤੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਇਕ ਗਰੀਬ ਚਾਹ ਵੇਚਣ ਵਾਲੇ ਵਿਅਕਤੀ ਪਾਸੋਂ ਉਸ ਨੂੰ ਡਰਾ-ਧਮਕਾ ਕੇ ਉਸ ਦਾ ਮੋਬਾਇਲ ਫੋਨ ਖੋਹ ਕੇ ਲੈ ਜਾਣ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਘਟਨਾ ਦਾ ਸ਼ਿਕਾਰ ਹੋਏ ਰਾਮ ਚੰਦਰ ਨੇ ਦੱਸਿਆ ਕਿ ਬੀਤੀ ਰਾਤ ਉਹ ਮੇਨ ਚੋਂਕ ਵਿੱਚ ਆਪਣੀ ਚਾਹ ਦੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ, ਕਿ ਅਚਾਨਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਉਸ ਕੋਲ ਆਏ ਅਤੇ ਉਸ ਨੂੰ ਡਰਾਉਂਦੇ ਹੋਏ ਉਸ ਦਾ ਮੋਬਾਇਲ ਫੋਨ ਖੋਹ ਕੇ ਲੈ ਗਏ। ਰਾਮ ਚੰਦਰ ਨੇ ਦੱਸਿਆ ਕਿ ਇਨਾਂ ਲੁਟੇਰਿਆਂ ਨੇ ਆਪਣੇ ਮੰੂਹ ਢੱਕੇ ਹੋਏ ਸਨ, ਅਤੇ ਜ਼ਬਰੀ ਉਸ ਦੀ ਤਲਾਸੀ ਲੈਂਦੇ ਹੋਏ ਪੈਸੇ ਖੋਹਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਸ ਦੀ ਜੇਬ ਵਿੱਚ ਉਸ ਵੇਲੇ ਕੋਈ ਨਗਦੀ ਨਹੀਂ ਸੀ, ਜਿਸ ’ਤੇ ਉਹ ਉਸ ਦੀ ਜੇਬ ਵਿੱਚੋਂ ਮੋਬਾਇਲ ਫੋਨ ਹੀ ਖੋਹ ਕੇ ਫਰਾਰ ਹੋ ਗਏ। ਰਾਮ ਚੰਦਰ ਨੇ ਪੁਲਸ ਨੂੰ ਇਸ ਸੰਬੰਧ ਵਿੱਚ ਲਿੱਖਤੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਦੋਸ਼ੀਆਂ ਉੱਤੇ ਕਾਰਵਾਈ ਦੀ ਮੰਗ ਉਸ ਨੇ ਕੀਤੀ ਹੈ।

ਇਸ ਸਬੰਧੀ ਜਦੋਂ ਥਾਣਾ ਮੁਖੀ ਕੁਲਜਿੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਤਪਤੀਸ਼ ਜਾਰੀ ਹੈ । ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *

You may have missed