October 26, 2021

Aone Punjabi

Nidar, Nipakh, Nawi Soch

ਲੁਧਿਆਣਾ : ਕਿਲ੍ਹਾ ਰਾਏਪੁਰ ਦੇ ਨੇੜਲੇ ਪਿੰਡ ਦੇ ਪੋਲਟਰੀ ਫਾਰਮ ‘ਚ ਮਿਲਿਆ ‘ਬਰਡ ਫਲੂ’ ਦਾ ਕੇਸ

1 min read

ਪੰਜਾਬ ‘ਚ ਜਿੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ, ਓਥੇ ਹੀ ਕਿਲਾ ਰਾਏਪੁਰ ਦੇ ਅਧੀਨ ਪੈਂਦੇ ਡੇਹਲੋਂ ਬਲਾਕ ਦੇ ਇਕ ਪੋਲਟਰੀ ਫਾਰਮ ‘ਚ ਬਰਡ ਫਲੂ ਦਾ ਕੇਸ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਨੇ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿੱਚ ਸੂਬਾ ਸਿੰਘ ਪੋਲਟਰੀ ਫਾਰਮ ਦੇ ਨੇੜੇ ਦੇ ਖੇਤਰ ਨੂੰ ਬਲਡ ਫਲੂ ਨਾਲ ਇਨਫੈਕਟਡ ਐਲਾਨ ਦਿੱਤਾ ਹੈ। ਇਹ ਪੋਲਟਰੀ ਫਾਰਮ ਸੂਬਾ ਸਿੰਘ ਨਾਂ ਦੇ ਵਿਅਕਤੀ ਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਭੋਪਾਲ ਲੈਬ ਵੱਲੋਂ ਜਾਂਚ ਕੀਤੀ ਗਈ ਜਿਸ ਵਿਚ ਏਵੀਅਨ ਇਨਫਲੂਐਲਜ਼ਾ (ਐਚ 5 ਐਨ 8) ਪਾਏ ਜਾਣ ਬਾਅਦ ਇਸ ਨੂੰ ਇਨਫੈਕਟਡ ਐਲਾਨਿਆ ਗਿਆ ਹੈ।ਇਸ ਨਾਲ ਸਬੰਧਿਤ ਵਿਭਾਗਾਂ ਵਿਚ ਹਫੜਾ-ਦਫੜੀ ਮਚ ਗਈ ਹੈ।

ਇਸ ਕੇਸ ਸਬੰਧੀ ਸਰਕਾਰ ਦੇ ਹੁਕਮਾਂ ਤਹਿਤ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿਚ ਏ. ਡੀ. ਸੀ. ਖੰਨਾ ਚੇਅਰਮੈਨ, ਐੱਸ. ਡੀ. ਐੱਮ. ਪਾਇਲ, ਏ. ਡੀ. ਸੀ. ਪੀ.-2 ਜਸਕਿਰਨ ਸਿੰਘ ਤੇਜਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬੀ. ਡੀ. ਪੀ. ਓ. ਡੇਹਲੋਂ, ਜ਼ਿਲ੍ਹਾ ਵਣ ਅਫ਼ਸਰ ਲੁਧਿਆਣਾ, ਸੀਨੀਅਰ ਮੈਡੀਕਲ ਅਫ਼ਸਰ ਡੇਹਲੋਂ, ਨਾਇਬ ਤਹਿਸੀਲਦਾਰ ਡੇਹਲੋਂ ਅਤੇ ਆਦੇਸ਼ ਗੁਪਤਾ ਕਾਰਜਕਾਰੀ ਅਧਿਕਾਰੀ ਲੋਕ ਨਿਰਮਾਣ ਵਿਭਾਗ ਨੂੰ ਮੈਂਬਰ ਵੱਜੋਂ ਸ਼ਾਮਲ ਕੀਤਾ ਗਿਆ ਹੈ।

Leave a Reply

Your email address will not be published. Required fields are marked *