ਲੁਧਿਆਣਾ ਚ ਬਣਾਏ ਚਾਕਲੇਟ ਗਣੇਸ਼ ਬਣੇ ਲੋਕਾਂ ਲਈ ਭਾਰੀ ਉਤਸ਼ਾਹ ਦਾ ਕੇਂਦਰ
1 min read

200 ਕਿਲੋ ਦਾ ਇਕ ਚੌਕਲੇਟ ਗਣੇਸ਼ ਬਣਾਇਆ ਗਿਆ ਹੈ। ਜਿਹੜਾ ਈਕੋ ਫਰੈਂਡਲੀ ਗਣੇਸ਼ ਲੋਕਾਂ ਲਈ ਕਾਫੀ ਉਤਸਾਹ ਦਾ ਕੇਂਦਰ ਬਣਿਆ ਹੋਇਆ ਹੈ। ਇਹ ਗਣੇਸ਼ ਵਿਸ਼ੇਸ਼ ਤੌਰ ਤੇ ਬੈਲਜੀਅਮ ਚਾਕਲੇਟ ਦਾ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਸਟੋਰ ਸੰਚਾਲਕ ਮਾਨਿਕ ਬਜਾਜ ਨੇ ਦੱਸਿਆ ਕਿ ਉਹ ਹਰ ਸਾਲ ਇਕੋ ਫਰੈਂਡਲੀ ਗਣੇਸ਼ ਜੀ ਬਣਾਉਂਦੇ ਹਨ ਅਤੇ ਕੋਰੋਨਾ ਮਹਾਂਮਾਰੀ ਦੌਰ ਵਿਚ ਇਹ ਗਣੇਸ਼ ਜੀ ਕਾਫੀ ਉਤਸਾਹ ਦਾ ਕੇਂਦਰ ਬਣੇ ਹੋਏ ਹਨ। ਜਿੱਥੇ ਮਹਾਰਾਸ਼ਟਰ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੇ ਇਕੱਠ ਤੋਂ ਪਾਬੰਦੀ ਹੈ, ਇਹ ਗਣੇਸ਼ ਘਰ ਸਥਾਪਤ ਕਰ ਸਕਦੇ ਹਨ ਅਤੇ ਬਾਅਦ ਵਿਚ ਇਸ ਨੂੰ ਗਰਮ ਦੁੱਧ ਵਿੱਚ ਵਿਸਰਜਿਤ ਉਨ੍ਹਾਂ ਸਾਡੇ ਵਿਸਰਜਿਤ ਕਰਕੇ ਪ੍ਰਸਾਦ ਵਜੋਂ ਲਿਆ ਜਾ ਸਕਦਾ ਹੈ।