November 30, 2021

Aone Punjabi

Nidar, Nipakh, Nawi Soch

ਲੁਧਿਆਣਾ ‘ਚ ਹੁਣ ਸੋਮਵਾਰ ਤੋਂ ਰੋਜ਼ਾਨਾ ਦੁਪਹਿਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫ਼ਿਊ

1 min read

ਕੋਰੋਨਾ ਵਾਇਰਸ ਨੂੰ ਲੈ ਕੇ ਖਤਰਨਾਕ ਹੁੰਦੇ ਹਾਲਾਤ ਨੂੰ ਕਾਬੂ ਕਰਨ ਲਈਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤੀ ਵਧਾਉਣ ਦਾ ਫੈਸਲਾ ਕੀਤਾ ਹੈ। ਸ਼ਹਿਰ ਵਿੱਚ ਸੋਮਵਾਰ ਤੋਂ ਲੈ ਕੇ 14 ਮਈ ਤੱਕ ਰੋਜ਼ਾਨਾ ਦੁਪਹਿਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ।

lockdown : Daily Curfew imposed in Ludhiana from May 7 till May 16

ਸ਼ਹਿਰ ਵਿੱਚ ਕੋਰੋਨਾ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ 7 ਮਈ ਤੋਂ ਲੈ ਕੇ 16 ਮਈ ਤੱਕ ਸ਼ਹਿਰ ਵਿੱਚ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਦੇ ਤਹਿਤ ਕਰਫ਼ਿਊਦੀ ਮਿਆਦ ਵਧਾ ਦਿੱਤੀ ਗਈ ਹੈ।

ਇਨ੍ਹਾਂ ਪੰਜ ਦਿਨਾਂ ਵਿੱਚ ਸਾਰੀਆਂ ਦੁਕਾਨਾਂ, ਨਿੱਜੀ ਦਫ਼ਤਰ ਅਤੇ ਹਰ ਪ੍ਰਕਾਰ ਦੀਆਂ ਸੰਸਥਾਵਾਂ ਦੁਪਹਿਰ 12 ਵਜੇ ਤੱਕ ਹੀ ਖੁੱਲ੍ਹ ਸਕਣਗੀਆਂ। ਇਸ ਤੋਂ ਇਲਾਵਾ ਵੀਕੈਂਡ ਲੌਕਡਾਊਨ ਵਿਚ ਕਰਫ਼ਿਊ ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

lockdown : Daily Curfew imposed in Ludhiana from May 7 till May 16

ਇਸ ਦੌਰਾਨ ਘਰਾਂ ਵਿੱਚ ਦੁੱਧ ਦੀ ਡਿਲੀਵਰੀ ਰੋਜ਼ਾਨਾ ਸਵੇਰੇ ਪੰਜ ਵਜੇ ਤੋਂ ਦੁਪਹਿਰ 12 ਵਜੇ ਅਤੇ ਸ਼ਾਮ ਪੰਜ ਵਜੇ ਤੋਂ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ। ਲੁਧਿਆਣਾ ਵਿੱਚ ਕੋਰੋਨਾ ਦੀ ਲਾਗ ਕਾਰਨ ਹਾਲਤ ਲਗਾਤਾਰ ਖ਼ਰਾਬ ਬਣੇ ਹੋਏ ਹਨ। ਸ਼ੁੱਕਰਵਾਰ ਨੂੰ ਜ਼ਿਲੇ ਵਿਚ 24 ਘੰਟਿਆਂ ਵਿਚ 31 ਮੌਤਾਂ ਹੋ ਚੁੱਕੀਆਂ ਹਨ

Leave a Reply

Your email address will not be published. Required fields are marked *