September 18, 2021

Aone Punjabi

Nidar, Nipakh, Nawi Soch

ਲੁਧਿਆਣਾ ਦੇ ਰਿਸ਼ੀ ਨਗਰ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ, 11 ਸਾਲ ਦੇ ਮਾਸੂਮ ਨੂੰ ਨਾਬਾਲਿਗ ਨੇ ਹੀ ਕਾਰ ਨਾਲ ਦਰੜਿਆ, ਮੌਕੇ ਤੇ ਹੋਈ ਮੌਤ, ਮ੍ਰਿਤਕ ਦੇ ਪਰਿਵਾਰ ਦਾ ਆਰੋਪ ਗੱਡੀ ਚਲਾਉਂਦੇ ਵੀਡਿਉ ਬਣਾ ਰਿਹਾ ਸੀ ਮੁਲਜ਼ਮ

1 min read

 ਲੁਧਿਆਣਾ ਦੇ ਰਿਸ਼ੀ ਨਗਰ ਦੇ ਕਰ ਵਿਭਾਗ ਦਫ਼ਤਰ ਨੇੜੇ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨਾਬਾਲਿਕ ਲੜਕੇ ਵੱਲੋਂ ਆਪਣੀ ਕਾਰ ਦੇ ਨਾਲ ਸਾਈਕਲ ਚਲਾ ਰਹੇ 11 ਸਾਲ ਦੇ ਬੱਚੇ ਨੂੰ ਰੌਂਦ ਦਿੱਤਾ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਕਾਰ ਚਾਲਕ ਨਾਬਾਲਿਗ ਹੈ ਅਤੇ ਉਸ ਦੀ ਉਮਰ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਮ੍ਰਿਤਕ ਬੱਚੇ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਚਾਲਕ ਗੱਡੀ ਚਲਾਉਂਦੇ ਹੋਏ ਮੋਬਾਇਲ ਤੇ ਵੀਡੀਓ ਬਣਾ ਰਿਹਾ ਸੀ ਜਿਸ ਦੌਰਾਨ ਇਹ ਪੂਰੀ ਘਟਨਾ ਵਾਪਰੀ ਤੇ ਸਾਇਕਲ ਸਵਾਰ 11 ਸਾਲ ਦੇ ਬੱਚੇ ਦੀ ਮੌਤ ਹੋ ਗਈ। ਤਸਵੀਰਾਂ ਵੇਖ ਕੇ ਕਿਸੇ ਦੇ ਵੀ ਲੂ ਕੰਢੇ ਖੜੇ ਹੋ ਜਾਣ ਜਿਸ ਬੇਰਹਿਮੀ ਨਾਲ ਬੱਚੇ ਦੀ ਮੌਤ ਹੋਈ ਉਸ ਦਾ ਇਕ ਬਾਂਹ ਕਾਰ ਚ ਹੀ ਫਸੀ ਰਹਿ ਗਈ। ਉਧਰ ਮੌਕੇ ਤੇ ਲੋਕਾਂ ਨੇ ਮੁਲਜ਼ਮ ਨੂੰ ਦਬੋਚ ਲਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। 
ਇਸ ਸਬੰਧੀ ਪ੍ਰਤੱਖਦਰਸ਼ੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਤਰੁਣ 11 ਸਾਲ ਸੜਕ ਤੇ ਸਾਈਕਲ ਚਲਾ ਰਿਹਾ ਸੀ ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਜਦੋਂ ਕੇ ਉਧਰ ਦੂਜੇ ਪਾਸੇ ਪੁਲਿਸ ਵੱਲੋਂ ਕਿਹਾ ਗਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਨਾਬਾਲਿਗ ਬੱਚਾ ਕਾਰ ਚਲਾ ਰਿਹਾ ਸੀ ਅਤੇ ਉਸ ਨੇ ਇਕ ਬੱਚੇ ਦੀ ਜਾਨ ਲੈ ਲਈ। ਉਨ੍ਹਾਂ ਕਿਹਾ ਕਿ ਪੁਲਿਸ ਸਖਤ ਕਾਰਵਾਈ ਕਰੇਗੀ। 

Leave a Reply

Your email address will not be published. Required fields are marked *

You may have missed