September 21, 2021

Aone Punjabi

Nidar, Nipakh, Nawi Soch

ਲੁਧਿਆਣਾ ਦੇ ਵਿਚ ਇਕ ਦੁਕਾਨਦਾਰ ਵੱਲੋਂ ਕਮਿਸ਼ਨਰ ਦਫ਼ਤਰ ਅੱਗੇ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼

1 min read
.ਲੁਧਿਆਣਾ ਕਮਿਸ਼ਨਰ ਦਫ਼ਤਰ ਅੱਗੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂਕਿ ਰਿੰਪਲ ਭਾਟੀਆ ਨਾਮ ਦੇ ਵਿਅਕਤੀ ਨੇ ਆਪਣੇ ਪਰਿਵਾਰ ਸਣੇ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ  ਜਿਸ ਤੋਂ ਬਾਅਦ ਪੱਤਰਕਾਰਾਂ ਤੇ ਹੋਰ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬਚਾਇਆ ਅਤੇ ਅੱਗ ਨਹੀਂ ਲਾਉਣ ਦਿੱਤੀ ਗਈ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਦੁਕਾਨ ਵਿੱਚ ਚੋਰੀ ਹੋ ਗਈ ਸੀ ਅਤੇ ਕਈ ਵਾਰ ਇਸ ਦੀ ਸ਼ਿਕਾਇਤ ਕਰਨ ਤੇ ਪੁਲੀਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਲਟਾ ਉਨ੍ਹਾਂ ਨੂੰ ਹੀ ਥਾਣੇ ਵਿੱਚ ਜ਼ਲੀਲ ਕੀਤਾ ਗਿਆ ਉਨ੍ਹਾਂ ਬਸਤੀ ਜੋਧੇਵਾਲ ਦੇ ਐਸਐਚਓ ਤੇ ਇਲਜ਼ਾਮ ਲਗਾਏ ਗਏ ਉਸ ਨੇ ਉਨ੍ਹਾਂ ਨਾਲ ਗਲਤ ਵਰਤਾਰਾ ਕੀਤਾ ਜਿਸ ਕਰਕੇ ਮਜਬੂਰੀਵੱਸ ਉਨ੍ਹਾਂ ਨੂੰ ਅੱਜ ਆਪਣੀ ਜਾਨ ਦੇਣ ਲਈ ਮਜ਼ਬੂਰ ਹੋਣਾ ਪਿਆ ਉਨ੍ਹਾਂ ਕਿਹਾ ਕਿ ਇਨਸਾਫ ਲਈ ਉਨ੍ਹਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ ਨੇ  

Leave a Reply

Your email address will not be published. Required fields are marked *