ਲੁਧਿਆਣਾ ਦੇ ਸਿੱਧਵਾਂ ਨਹਿਰ ‘ਚ ਤੈਰਦੀ ਮਿਲੀ ਲਾਸ਼, ਮਾਨਸਿਕ ਤੌਰ ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ ਮ੍ਰਿਤਕ।
1 min read

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਦੇ ਵਿਚ ਇਕ ਲਾਸ਼ ਤੈਰਦੀ ਪਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਆ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕਢਵਾਇਆ ਹੈ ਮ੍ਰਿਤਕ ਦੀ ਪਹਿਚਾਣ ਕਰੀਬ 40 ਸਾਲਾਂ ਗੁਰਬਚਨ ਸਿੰਘ ਦੇ ਰੂਪ ਵਿਚ ਹੋਈ ਜੋ 29 ਤਰੀਕ ਨੂੰ ਘਰੋਂ ਬਿਨਾਂ ਦੱਸੇ ਹੀ ਕਿਤੇ ਚਲੇ ਗਿਆ ਸੀ ਜਿਸ ਦੀ ਬੌਡੀ ਅੱਜ ਨਹਿਰ ਵਿਚੋਂ ਬਰਾਮਦ ਹੋਈ ਹੈ ਮ੍ਰਿਤਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਮ੍ਰਿਤਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਅਤੇ ਕੁਝ ਦਿਨ ਪਹਿਲਾਂ ਰਾਤੀਂ ਬਿਨਾਂ ਦੱਸੇ ਘਰੋਂ ਬਾਹਰ ਨਿਕਲ ਗਿਆ ਸੀ ਜਿਸ ਦੀ ਅੱਜ ਬਾਡੀ ਉਨ੍ਹਾਂ ਨੂੰ ਨਹਿਰ ਚੋਂ ਮਿਲੀ ਹੈ।