September 21, 2021

Aone Punjabi

Nidar, Nipakh, Nawi Soch

ਲੁਧਿਆਣਾ ਪਹੁੰਚੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਅਨਿਲ ਜੋਸ਼ੀ ਨੇ ਕਿਸਾਨਾਂ ਨਾਲ ਖੜ੍ਹਨ ਦੀ ਕਹੀ ਗੱਲ, ਕਿਹਾ ਭਾਜਪਾ ਵਿਧਾਇਕਾਂ ਵਰਕਰਾਂ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਿਲ

1 min read

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਨ੍ਹਾਂ ਨੇ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਦਿੰਦਿਆਂ ਕਿਹਾ ਕਿ ਜੇਕਰ ਪਾਰਟੀ ਨੂੰ ਪੰਜਾਬ ਦੇ ਵਿੱਚ ਸਟੈਂਡ ਕਰਨਾ ਹੈ ਤਾਂ ਕਿਸਾਨੀ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕਰਨਾ ਹੋਵੇਗਾ ਉਨ੍ਹਾਂ ਕਿਹਾ ਕਿ ਮੇਰੇ ਨਾਲ ਕਈ ਭਾਜਪਾ ਦੇ ਆਗੂ ਇਸ ਸੰਬੰਧੀ ਆਵਾਜ ਚੁੱਕ ਰਹੇ ਹਨ ਉਦੋਂ ਤਕ ਅਸੀਂ ਚੁੱਪ ਕਰਕੇ ਬੈਠੇ ਰਹਾਂਗੇ ਉਨ੍ਹਾਂ ਕਿਹਾ ਕਿ ਬੀਤੀਆਂ ਮਿਉਂਸਿਪਲ ਚੋਣਾਂ ਵਿੱਚ ਭਾਜਪਾ ਨੇ 1100 ਸੀਟਾਂ ਤੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਉਨ੍ਹਾਂ ਨੂੰ ਉਮੀਦਵਾਰ ਮਿਲਣੇ ਵੀ ਮੁਸ਼ਕਿਲ ਹੋ ਗਏ ਹਨ ਜਿਸ ਦਾ ਸਿੱਧਾ ਅਸਰ ਭਾਜਪਾ ਦੀ ਲੀਡਰਸ਼ਿਪ ਤੇ ਪੈ ਰਿਹਾ ਹੈ।

ਇਸ ਦੇ ਨਾਲ ਹੀ ਜਦੋਂ ਅਨਿਲ ਜੋਸ਼ੀ ਨੂੰ ਇਹ ਸਵਾਲ ਕੀਤਾ ਗਿਆ ਕਿ ਹਰਜੀਤ ਗਰੇਵਾਲ ਹਾਲੇ ਵੀ ਕਿਸਾਨਾਂ ਨੂੰ ਅਤਿਵਾਦੀ ਅਤੇ ਗੁੰਡੇ ਬਦਮਾਸ਼ ਕਹਿ ਰਹੇ ਨੇ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸੋਚ ਹੈ ਇਹ ਸਭ ਅਸੀਂ ਨਹੀਂ ਕਹਿ ਰਹੇ ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੇ ਆਗੂਆਂ ਦਾ ਵਿਧਾਇਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਅਸੀਂ ਲੋਕਾਂ ਦੀ ਕਚਹਿਰੀ ‘ਚ ਹੁਣ ਕਿਵੇਂ ਉਤਰਾਂਗੇ ਇਕ ਵੱਡਾ ਸਵਾਲ ਹੈ ਜਿਸ ਨੂੰ ਭਾਜਪਾ ਦੀ ਲੀਡਰਸ਼ਿਪ ਨੂੰ ਸਮਝਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ “ਚ ਰਹਿੰਦੇ ਹਾਂ ਪੰਜਾਬ ‘ਚ ਹੀ ਸਾਡੇ ਸਾਰੇ ਸਰਮਾਏ ਹਨ ਅਤੇ ਉਨ੍ਹਾਂ ਕਿਸਾਨਾਂ ਆੜ੍ਹਤੀਆਂ ਨਾਲ ਸਾਡੇ ਸਬੰਧ ਹਨ ਅਤੇ ਇਨ੍ਹਾਂ ਤੋਂ ਅਸੀਂ ਮੁਨਕਰ ਕਿਵੇਂ ਹੋ ਸਕਦੇ ਹਾਂ ਪਾਰਟੀ ਦੀ ਹਾਂ ਵਿੱਚ ਹਾਂ ਕਦੋਂ ਤੱਕ ਮਿਲਾਉਂਦੇ ਰਹਾਂਗੇ…ਅਨਿਲ ਜੋਸ਼ੀ ਨੇ ਸਾਫ ਕੀਤਾ ਕਿ ਬੀਤੇ ਦਿਨੀਂ ਭਾਜਪਾ ਦੀ ਇਕ ਮਹਿਲਾ ਆਗੂ ਵੱਲੋਂ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਅਤੇ ਕਿਸਾਨਾਂ ਨੇ ਇਕੱਠਿਆਂ ਹੋ ਕੇ ਉਨ੍ਹਾਂ ਨੂੰ ਕਈ ਘੰਟੇ ਕੈਦ ਕਰੀ ਰੱਖਿਆ..ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਦੇ ਵਿਧਾਇਕ ਤੇ ਹਮਲਾ ਹੋਇਆ ਤਾਂ ਉਦੋਂ ਕਿਸੇ ਵੀ ਲੀਡਰਸ਼ਿਪ ਨੇ ਉਨ੍ਹਾਂ ਦੇ ਨਾਲ ਸਟੈਂਡ ਨਹੀਂ ਲਤਾ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਕਿਸੇ ਨੇ ਕੋਈ ਵੀ ਕਾਰਵਾਈ ਨਹੀਂ ਕਰਵਾਈ ਉਨ੍ਹਾਂ ਕਿਹਾ ਕਿ ਪੰਜਾਬ ਚ ਹਿੰਦੂ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਹੈ ਜਿਸ ਨੂੰ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਨਾਲ ਭਾਵੇਂ ਉਦੋਂ ਦਾ ਗੱਠਬੰਧਨ ਟੁੱਟ ਗਿਆ ਹੈ ਜਿਸ ਦਾ ਮੁੱਖ ਮੁੱਦਾ ਕਿਸਾਨੀ ਹੈ ਅਤੇ ਜੇਕਰ ਕਿਸਾਨੀ ਦਾ ਮੁੱਦਾ ਨਾ ਹੁੰਦਾ ਤਾਂ ਭਾਜਪਾ ਵੀ ਪੰਜਾਬ ਵਿੱਚ ਬਾਕੀ ਪਾਰਟੀਆਂ ਵਾਂਗ ਹੀ ਸਟੈਂਡ ਕਰਦੀ ਪਰ ਅੱਜ ਸਾਡਾ ਸੂਬੇ ਵਿੱਚ ਕੀ ਸਟੈਂਡ ਹੈ ਇਹ ਪਾਰਟੀ ਨੂੰ ਸਮਝਣ ਦੀ ਲੋੜ ਹੈ।

Leave a Reply

Your email address will not be published. Required fields are marked *