October 26, 2021

Aone Punjabi

Nidar, Nipakh, Nawi Soch

ਲੁਧਿਆਣਾ ਪੁਲਸ ਵੱਲੋਂ ਤਕਰੀਬਨ ਪੰਤਾਲੀ ਦਿਨ ਪਹਿਲਾਂ ਅਗਵਾ ਹੋਏ ਦੋ ਬੱਚੇ ਯੂਪੀ ਤੋਂ ਕੀਤੇ ਬਰਾਮਦ ,,

1 min read

ਲੁਧਿਆਣਾ ਪੁਲਸ ਵੱਲੋਂ ਤਕਰੀਬਨ ਪੰਤਾਲੀ ਦਿਨ ਪਹਿਲਾਂ ਅਗਵਾ ਹੋਏ ਦੋ ਬੱਚੇ ਯੂਪੀ ਤੋਂ ਕੀਤੇ ਬਰਾਮਦ ,, ਮੁੰਡਿਆਂ ਦੀ ਚਾਹ ਵਿਚ ਬੱਚਿਆਂ ਨੂੰ ਕੀਤਾ ਗਿਆ ਅਗਵਾ । ਪਤੀ ਪਤਨੀ ਤੇ ਬੇਟੀ ਗ੍ਰਿਫਤਾਰ । ਟਿਊਸਨ ਨੂੰ ਪੜਾਉਣ ਦੇ ਬਹਾਨੇ ਕੀਤਾ ਸੀ ਅਗਵਾ। ਪੁਲਿਸ ਨੇ ਕਿਹਾ ਕਿ ਕੀਤੀ ਜਾ ਰਹੀ ਹੈ ਜਾਂਚ।

ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ । ਤਕਰੀਬਨ ਡੇਢ ਮਹੀਨੇ ਪਹਿਲਾਂ ਢਾਈ ਸਾਲ ਅਤੇ ਛੇ ਸਾਲ ਦੇ ਬੱਚੇ ਨੂੰ ਅਗਵਾ ਕੀਤਾ ਗਿਆ ਸੀ । ਜਿਸ ਨੂੰ ਲੁਧਿਆਣਾ ਪੁਲਸ ਵੱਲੋਂ ਸਹੀ ਸਲਾਮਤ ਯੂਪੀ ਤੋਂ ਬਰਾਮਦ ਕਰ ਲਿਆ ਗਿਆ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ ਸੀ ਪੀ ਇਨਵੈਸਟੀਗੇਸਨ ਸਿਮਰਤਪਾਲ ਢੀਂਡਸਾ ਨੇ ਦੱਸਿਆ ਕਿ ਲੁਧਿਆਣਾ ਪੁਲਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਿਸ ਵਿਚ ਲੁਧਿਆਣਾ ਤੋਂ ਅਗਵਾ ਹੋਏ 2 ਬੱਚਿਆਂ ਨੂੰ ਯੂਪੀ ਤੋਂ ਬਰਾਮਦ ਕੀਤਾ ਗਿਆ ਹੈ । ਉਨ੍ਹਾਂ ਨੇ ਦੱਸਿਆ ਕਿ ਆਰੋਪੀ ਜਿਸ ਦੇ 2 ਲੜਕੀਆਂ ਹੀ ਹਨ ਚਾਹੁੰਦਾ ਸੀ ਕਿ ਉਸ ਦੇ ਲੜਕਾ ਹੋਵੇ। ਜਿਸ ਦੀ ਚਾਹ ਵਿਚ ਉਸ ਨੇ ਲੁਧਿਆਣਾ ਤੋਂ ਇਨ੍ਹਾਂ ਦੋ ਬੱਚਿਆਂ ਨੂੰ ਅਗਵਾ ਕੀਤਾ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਮਿਹਨਤ ਕਰਦੇ ਹੋਏ ਬੱਚਿਆਂ ਨੂੰ ਸਹੀ ਸਲਾਮਤ ਯੂਪੀ ਤੋਂ ਬਰਾਮਦ ਕਰ ਲਿਆ ਹੈ। ਅਤੇ ਆਰੋਪੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ । ਉਸਦਾ ਕਹਿਣਾ ਹੈ ਕਿ ਇਨ੍ਹਾਂ ਦਾ ਰਿਮਾਂਡ ਲੈ ਕੇ ਜਾਂਚ ਕੀਤੀ ਜਾਵੇਗੀ। ਕਿ ਪਹਿਲਾਂ ਕੋਈ ਕਰੀਮੀਨਲ ਰਿਕਾਰਡ  ਤਾਂ ਨਹੀਂ ।

Leave a Reply

Your email address will not be published. Required fields are marked *