September 27, 2022

Aone Punjabi

Nidar, Nipakh, Nawi Soch

ਲੁਧਿਆਣਾ ਪੁਲਿਸ ਨੇ ਜਾਅਲੀ ਕਾਗਜ਼ਾਤ ਤੇ ਆਧਾਰ ਕਾਰਡ ਬਣਾ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਨੂੰ ਕੀਤਾ ਕਾਬੂ, 1 ਫਰਾਰ

1 min read

ਲੁਧਿਆਣਾ ਪੁਲਿਸ ਨੇ ਜਾਅਲੀ ਆਧਾਰ ਕਾਰਡ ਬਣਾ ਕੇ ਲੋਕਾਂ ਦੇ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ ਜਦੋਂ ਕਿ ਗਿਰੋਹ ਦਾ 1 ਮੈਂਬਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਦੋਸ਼ੀਆਂ ਦੇ ਕਬਜ਼ੇ ਚੋਂ ਪੁਲਿਸ ਨੂੰ 3 ਲੈਪਟਾਪ, 1 ਫਿੰਗਰਪ੍ਰਿੰਟ ਸੈਂਸਰ, 1 ਆਈਸਕੈਨਰ, 2 ਪ੍ਰਿੰਟਰ, 16 ਆਧਾਰ ਕਾਰਡ ਵੱਖ-ਵੱਖ, 5 ਵੋਟਰ ਕਾਰਡ, 5 ਪੈਨ ਕਾਰਡ, 9 ਫੈਵੀਕੋਲ ਦੇ ਬਣਾਏ ਹੋਏ ਫਿੰਗਰ ਪ੍ਰਿੰਟ, 36 ਭਰੇ ਹੋਏ ਆਧਾਰ ਕਾਰਡ ਦੇ ਫਾਰਮ ਅਤੇ ਇੱਕ ਜਾਅਲੀ ਮੋਹਰ ਹਰੀਸ਼   ਪੁਸ਼ਕਰ ਐੱਮ ਐੱਲ ਏ ਲੁਧਿਆਣਾ ਬਰਾਮਦ ਹੋਇਆ।

ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਅਲੀ ਕਾਗਜ਼ਾਤ ਤੇ ਜ਼ਰੀਏ ਆਧਾਰ ਕਾਰਡ ਬਣਾਉਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਜਦਕਿ ਗਿਰੋਹ ਦਾ ਚੌਥਾ ਮੈਂਬਰ ਭੱਜਣ ਵਿਚ ਕਾਮਯਾਬ ਹੋ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਅਸਾਮ ਨਾਲ ਸਬੰਧਤ ਆਥਰਾਈਜ਼ ਆਈਡੀ ਦੇ ਜ਼ਰੀਏ ਫਰਜ਼ੀ ਕਾਗਜ਼ਾਤ ਲਗਾ ਕੇ ਲੋਕਾਂ ਦੇ ਆਧਾਰ ਕਾਰਡ ਬਣਾਉਂਦੇ ਸਨ ਜਿਸ ਦੇ ਲਈ ਲਈ ਇਹ ਹਰੀਸ਼ ਪੁਸ਼ਕਰ ਐਮਐਲਏ ਲੁਧਿਆਣਾ ਨਾਮ ਦਾ ਜਾਅਲੀ ਮੋਹਰ ਦਾ ਇਸਤੇਮਾਲ ਵੀ ਕਰਦੇ ਸਨ ਪਰ ਇਸ ਨਾਮ ਦਾ ਐਮਐਲਏ ਲੁਧਿਆਣੇ ਵਿਚ ਕੋਈ ਨਹੀਂ ਹੈ। ਦੋਸ਼ੀਆ ਤੋਂ ਅੱਗੇ ਦੀ ਪੁੱਛਗਿੱਛ ਜਾਰੀ ਹੈ ਜਿਸ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *