September 18, 2021

Aone Punjabi

Nidar, Nipakh, Nawi Soch

ਲੁਧਿਆਣਾ ਪੁਲਿਸ ਨੇ 24ਘੰਟਿਆਂ ਵਿੱਚ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ , ਦੋਸਤ ਹੀ ਨਿਕਲੇ ਕਾਤਲ , 2 ਗ੍ਰਿਫਤਾਰ , ਹਥਿਆਰ ਵੀ ਬਰਾਮਦ

1 min read

ਲੁਧਿਆਣਾ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਸਾਨੇਵਾਲ ਇਲਾਕੇ ਵਿਚ ਹੋਏ ਕਤਲ ਦੀ ਗੁੱਥੀ ਨੂੰ ਪੁਲਸ ਨੇ 24 ਘੰਟਿਆਂ ਵਿਚ ਹੀ ਬੁਝਾ ਲਿਆ । ਜੁਆਇੰਟ ਕਮਿਸ਼ਨਰ ਰੂਰਲ ਸਚਿਨ ਗੁਪਤਾ ਨੇ ਦੱਸਿਆ ਕਿ ਪੁਲਸ ਨੇ ਖਾਲੀ ਪਲਾਟ ਵਿਚੋਂ ਇਕ ਡੈਡ ਬੋਡੀ ਮਿਲੀ ਸੀ ਇਸ ਦਾ ਗਲਾ ਘੁੱਟਿਆ ਹੋਇਆ ਸੀ ਅਤੇ ਚਿਹਰੇ ਨੂੰ ਪੱਥਰ ਮਾਰ ਕੇ ਬੇਪਛਾਣ ਕੀਤਾ ਹੋਇਆ ਸੀ । ਪੁਲਿਸ ਮਿਹਨਤ ਕਰ ਕੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿਚ ਕਾਮਯਾਬ ਹੋਈ ਹੈ । ਕੇਸ ਵਿੱਚ ਪੁਲਿਸ ਨੇ ਮ੍ਰਿਤਕ ਦੇ ਦੋਸਤਾਂ ਨੂੰ ਹੀ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ ।

ਜੁਆਇੰਟ ਕਮਿਸ਼ਨਰ ਸ੍ਰੀ ਗੁਪਤਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਡੈਡ ਬਾਡੀ ਖਾਲੀ ਪਲਾਟ ਵਿੱਚ ਮਿਲੀ ਸੀ ਜਿਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਸੀ ਅਤੇ ਚਿਹਰੇ ਉੱਪਰ ਪੱਥਰ ਮਾਰ ਕੇ ਉਸ ਦੀ ਲਾਸ਼ ਨੂੰ ਬੇਪਛਾਣ ਕੀਤਾ ਗਿਆ ਸੀ । ਹੁਣ ਇਸ ਲਈ ਇੱਕ ਵੱਡਾ ਚੈਲੰਜ ਸੀ ਪਰ ਹੁਣ ਉਸ ਨੇ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਿਆ ਹੈ ਇਸ ਵਿੱਚ ਮ੍ਰਿਤਕ ਦੇ ਦੋ ਦੋਸਤ ਹੀ ਗ੍ਰਿਫਤਾਰ ਕੀਤੇ ਗਏ ਹਨ ਅਤੇ ਉਨ੍ਹਾਂ ਤੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ।

Leave a Reply

Your email address will not be published. Required fields are marked *

You may have missed