May 7, 2021

Aone Punjabi

Nidar, Nipakh, Nawi Soch

ਲੁਧਿਆਣਾ-ਫਿਰੋਜਪੁਰ ਰੋਡ ਜਗਰਾਉਂ ਮੁੱਖ ਮਾਰਗ ‘ਤੇ ਟਰੱਕ ਚਾਲਕ ਦਾ ਕਤਲ ਕਰਕੇ ਲੁੱਟੇ 9 ਲੱਖ ਦੋਸ਼ੀ ਫਰਾਰ।

1 min read

ਲੁਧਿਆਣਾ ਫਿਰੋਜ਼ਪੁਰ ਨੇੜੇ ਇੱਕ ਦਿਲ ਦਿਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਬੀਤੀ ਰਾਤ ਕਰੀਬ 11 ਵਜੇ ਫਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ ‘ਤੇ ਸੀਟੀ ਯੂਨੀਵਰਸਿਟੀ ਨੇੜੇ ਲੁਟੇਰਿਆਂ ਨੇ 9ਲੱਖ ਦੀ ਵੱਡੀ ਰਕਮ ਲੁੱਟਣ ਤੋਂ ਬਾਅਦ ਟਰੱਕ ਡਰਾਈਵਰ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਹਿਚਾਣ ਇੰਦਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲੰਡੇਕੇ (ਜਿਲ੍ਹਾ ਮੋਗਾ )ਵਜੋਂ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਡਰਾਈਵਰ ਇੰਦਰਜੀਤ ਸਿੰਘ ਜ਼ਿਲ੍ਹਾ ਮੋਗਾ ਤੋਂ ਮੰਡੀ ਗੋਬਿੰਦਗੜ੍ਹ ਗਿਆ ਸੀ। ਇਸ ਤੋਂ ਬਾਅਦ ਉਹ ਆਪਣੀ ਸਕਰੈਪ ਨਾਲ ਭਰੀ ਗੱਡੀ ਖਾਲੀ ਕਰਨ ਤੋਂ ਬਾਅਦ ਕਰੀਬ 9 ਲੱਖ ਰੁਪਏ ਲੈ ਕੇ ਵਾਪਸ ਜਾ ਰਿਹਾ ਸੀ। ਇਸ ਤੋਂ ਬਾਅਦ ਸਿਟੀ ਯੂਨੀਵਰਸਿਟੀ ਨੇੜੇ ਕੁੱਝ ਲੁਟੇਰਿਆਂ ਨੇ ਟਰੱਕ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਕਤਲ ਕਰ ਦਿੱਤਾ। ਇਸ ਮਾਮਲੇ ਦੀ ਖ਼ਬਰ ਮਿਲਦੇ ਹੀ ਡੀ.ਐੱਸ.ਪੀ (ਡੀ) ਰਾਜੇਸ਼ ਕੁਮਾਰ ਸ਼ਰਮਾ,ਡੀ.ਐੱਸਪੀ ਜਗਰਾਉੰ ਜਿਤੇਂਦਰ ਜੀਤ ਸਿੰਘ ਅਤੇ ਕੁਝ ਹੋਰ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ। ਇਸ ਮੌਕੇ ਮੀਡਿਆ ਨਾਲ ਗੱਲ ਬਾਤ ਕਰਦੇ ਚੌਂਕੀ ਇੰਚਾਰਜ ਬੱਸ ਅੱਡਾ ਜਗਰਾਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਦ ਓਹਨਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਤੇ ਘਟਨਾ ਸਥਲ ਦਾ ਜਇਜਾ ਲਿਆ ਆਸ ਪਾਸ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਤੋਂ ਕੁਛ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਦੌਰਾਨ ਪਾਇਆ ਕਿ ਇਕ ਬੰਦਾ ਜੋ ਕਿ ਮੋਗ ਦਾ ਹੀ ਰਹਿਣ ਵਾਲਾ ਹੈ ਜਿਸ ਦਾ ਨਾਮ ਭੱਲਾ ਦੱਸਿਆ ਜਾ ਰਿਹਾ।ਦੋਰਾਨੇ ਤਫਦੀਸ਼ ਪਾਇਆ ਗਿਆ ਕਿ ਇਹ ਪਹਿਲਾ ਹੀ ਇਸ ਇੰਦਰਜੀਤ ਦੇ ਸੰਪਰਕ ਵਿੱਚ ਸੀ ਹਜੇ ਇਹ ਨਹੀਂ ਸਾਫ ਹੋਇਆ ਕਿ ਉਸ ਨਾਲ ਹੋਰ ਕੌਣ ਕੌਣ ਸੀ ਪਰ  ਦੱਸਿਆ ਕਿ ਜਲਦੀ ਹੀ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਈ ਜਾਵੇਗੀ। ਇਸ ਮੌਕੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਗਏ ਓਹਨਾ ਦੇ ਪਰਿਵਾਰ ਵਿਚੋਂ ਪਹੁੰਚੇ ਮੇਮਬੇਰਾ ਵਿਚੋਂ ਓਹਨਾ ਦੇ ਪੁੱਤਰ ਨੇ ਮੀਡਿਆ ਨਾਲ ਗੱਲ ਕਰਦੇ ਦੱਸਿਆ ਕਿ ਉਹਨਾਂ ਦਾ ਤਾ ਸਭ ਕੁਛ ਹੀ ਓਹਨਾ ਦੇ ਪਿਤਾ ਨਾਲ ਹੀ ਚਲਾ ਗਿਆ।ਦੱਸਿਆ ਕਿ ਸਾਰਾ ਘਰ ਦਾ ਗੁਜ਼ਾਰਾ ਉਸ ਦੇ ਪਿਤਾ ਜੀ ਚਲਾਂਦੇ ਸਨ।ਹੁਣ ਉਹਨਾਂ ਦਾ ਕੀ ਬਨੂ ਦਸਿਆ ਕਿ ਉਹਨਾਂ ਨੂੰ ਭੱਲਾ ਤੇ ਸ਼ਕ਼ ਹੈ।ਕਤਲ ਹੋਣ ਤੋਂ ਕੁਛ ਟਾਇਮ ਪਹਿਲਾ ਹੀ ਉਸ ਦੀ ਪਿਤਾ ਨਾਲ ਗੱਲ ਹੋਇ ਸੀ ਓਹਨਾ ਦੱਸਿਆ ਕਿ ਉਹ ਮਾਲਿਕਾ ਦੀ 9 ਲੱਖ ਰੁਪਏ ਲੈ ਘਰ ਬਾਪਿਸ ਆ ਰਹੇ ਹਨ।ਕਿ ਪਤਾ ਸੀ ਇਹ ਬਾਰਦਾਤ ਹੋ ਜਾਊ ਓਹਨਾ ਪੁਲੀਸ ਕੋਲੋ ਗੁਹਾਰ ਲਗਾਇ ਕਿ ਉਹਨਾਂ ਨੂੰ ਇਨਸਾਫ ਮਿਲੇ ਕਿਹਾ ਕਿ ਆਪਣੇ ਪਿਤਾ ਵਿਨਾ ਕਿਵੇ ਗੁਜ਼ਾਰਾ ਕਰਨ ਗੇ। ਕਿਹਾ ਕਿ 25 ਸਾਲ ਦੀ ਡਰਾਈਵਰੀ ਦੀ ਨੌਕਰੀ ਦੌਰਾਨ ਓਹਨਾ ਕਿਸੇ ਨਾਲ ਭੀ ਕੋਈ ਲੜਾਈ ਨਹੀਂ ਹੋਇ ਤੇ ਉਹ ਸ਼ਾਂਤ ਸੰਵਾਵ ਦੇ ਮਾਲਿਕ ਸਨ।

Leave a Reply

Your email address will not be published. Required fields are marked *