November 28, 2021

Aone Punjabi

Nidar, Nipakh, Nawi Soch

ਲੁਧਿਆਣਾ ਵਿੱਚ ਅੱਜ ਪੂਰਨ ਲੋਕ ਡਾਊਨ ਦਾ ਅਸਰ ਦੇਖਣ ਨੂੰ ਮਿਲਿਆ

1 min read

.ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋ ਸਖ਼ਤ ਨਿਰਦੇਸ ਦਿੱਤੇ ਗਏ ਹਨ । ਸ਼ਨੀਵਾਰ ਐਤਵਾਰ ਦਾ ਪੂਰਾ ਲੋਕ ਡਾਊਨ ਲਗਾਇਆ ਗਿਆ ਹੈ , ਭਾਵੇਂ ਕਿਸਾਨਾਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਅੱਜ ਕਿਸਾਨ ਵਪਾਰੀਆਂ ਨਾਲ ਮਿਲ ਕੇ ਦੁਕਾਨਾ ਖੁਲ੍ਵਾਉਣਗੇ ਗਏ ਪਰ ਲੁਧਿਆਣਾ ਵਿਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ , ਦੁਕਾਨਾਂ ਪੂਰਨ ਤੌਰ ਤੇ ਬੰਦ ਨਜ਼ਰ ਆਈਆਂ ਅਤੇ ਵਪਾਰੀਆਂ ਨੇ ਵੀ ਕਿਹਾ ਕਿ ਉਹ ਦੁਕਾਨਾ ਨਹੀ ਖੋਲਣ ਗੇ । V/O…ਇਸ ਸਬੰਧ ਵਿਚ ਜਦੋਂ ਅਸੀਂ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪ੍ਰਸ਼ਾਸ਼ਨ ਵਿਰੁੱਧ ਨਹੀਂ ਜਾਣਾ ਚਾਹੁੰਦੇ , ਪਰ ਉਹਨਾਂ ਨੇ ਪ੍ਰਸ਼ਾਸ਼ਨ ਦੇ ਸਵੇਰੇ ਪੰਜ ਵਜੇ ਦੁਕਾਨ ਖੋਲਣ ਦੇ ਫੈਸਲੇ ਤੇ ਵੀ ਹੈਰਾਨੀ ਜਤਾਈ । ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਤੇ ਗੌਰ ਕਰਨੀ ਚਾਹੀਦੀ ਹੈ ਅਤੇ ਟਾਈਮ ਵਿਚ ਤਬਦੀਲੀ ਜ਼ਰੂਰ ਕਰਨੀ ਚਾਹੀਦੀ ਹੈ ।
ਉਥੇ ਹੀ ਇਸ ਸਬੰਧ ਵਿਚ ਜਦੋਂ ਅਸੀਂ ਏ ਸੀ ਪੀ ਵਰਿਆਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੁਕਾਨ ਖੁਲ੍ਹੀ ਨਹੀਂ ਹੈ । ਅਤੇ ਕਿਸਾਨਾਂ ਦੀ ਕੌਮ ਦੇ ਸਬੰਧ ਵਿਚ ਉਹਨਾਂ ਨੇ ਪੁਲਿਸ ਤਾਇਨਾਤ ਕਰ ਦਿੱਤੀ ਹੈ । ਅਤੇ ਉਨ੍ਹਾਂ ਨੇ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।

Leave a Reply

Your email address will not be published. Required fields are marked *