ਲੁਧਿਆਣਾ ਵਿੱਚ ਔਰਤਾਂ ਨੇ ਚਿੱਟੇ ਕੱਪੜੇ ਪਾਕੇ ਕੀਤਾ ਮੋਦੀ ਦਾ ਕੀਤਾ ਪਿੱਟ-ਸਿਆਪਾ… ਪੈਟਰੋਲ-ਗੈਸ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈਕੇ ਕੀਤਾ ਪ੍ਰਦਰਸ਼ਨ.. ਮੋਦੀ ਦੇ ਕੰਨਾਂ ਤੱਕ ਪਹੁੰਚਾਉਣੀ ਚਾਹੁੰਦੇ ਨੇ ਲੋਕ ਆਪਣੀ ਆਵਾਜ਼…
1 min read
ਸੜਕ ‘ਤੇ ਚਿੱਟੇ ਰੰਗ ਦੇ ਕੱਪੜੇ ਹੇਠਾਂ ਪਈਆਂ ਇਹ ਕੋਈ ਚੀਜਾਂ ਨਹੀਂ ਸਗੋਂ ਸੜਕ ‘ਤੇ ਬੈਠ ਕੇ ਪਿੱਟ ਸਿਆਪਾ ਕਰ ਰਹੇ ਇਨ੍ਹਾਂ ਲੋਕਾਂ ਦੇ ਘਰਾਂ ਦੇ ਉਹ ਜਰੂਰੀ ਮੈਂਬਰ ਨੇ ਜਿੰਨ੍ਹਾਂ ਬਿਨ੍ਹਾਂ ਘਰਾਂ ਦਾ ਗੁਜਾਰਾ ਨਹੀਂ…ਜੀ ਹਾਂ…ਤਸਵੀਰਾਂ ਦੇਖ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਚਿੱਟੇ ਕੱਪੜੇ ਹੇਠਾਂ ਇਨ੍ਹਾਂ ਲੋਕਾਂ ਦੇ ਘਰਾਂ ਦੇ ਉਨ੍ਹਾਂ ਮੈਂਬਰਾਂ ਦੀਆਂ ਲਾਸ਼ਾਂ ਪਈਆਂ ਨੇ ਜਿੰਨ੍ਹਾਂ ਦੇ ਮਰਨ ‘ਤੇ ਇਹ ਲੋਕ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਨੇ…ਇਨ੍ਹਾਂ ਲਾਸ਼ਾਂ ਬਾਰੇ ਜਿਆਦਾ ਸੋਚੋ ਨਾ…ਕਿਉਂਕਿ ਇਹ ਕੋਈ ਇਨਸਾਨੀ ਲਾਸ਼ਾਂ ਨਹੀਂ ਸਗੋਂ ਗੈਸ ਸਿਲੰਡਰ ਤੇ ਪੈਟਰੋਲ ‘ਤੇ ਚੱਲਣ ਵਾਲੀ ਸਕੂਟੀ ਐ ਜਿੰਨ੍ਹਾਂ ਦੇ ਭਾਅ ਸਰਕਾਰ ਨੇ ਅਸਮਾਨੀ ਚਾੜ੍ਹ ਕੇ ਲੋਕਾਂ ਨੂੰ ਮਰਨ ਲਈ ਮਜਬੂਰ ਕਰ ਦਿੱਤੈ…ਆਓ ਸੁਣਦੇ ਹਾਂ ਇਨ੍ਹਾਂ ਲੋਕਾਂ ਦਾ ਸਰਕਾਰ ਦੀਆਂ ਨੀਤੀਆਂ ਵਾਰੇ ਕੀ ਕਹਿਣੈ…V/O… ਇੱਕ ਪਾਸੇ ਤਾਂ ਕਰੀਬ ਇੱਕ ਸਾਲ ਤੋਂ ਦੇਸ਼ ਦੇ ਕਿਸਾਨ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਘਰਾਂ ਤੋਂ ਬੇਘਰ ਹੋਏ ਸੜਕਾਂ ‘ਤੇ ਬੈਠੇ ਨੇ ਤੇ ਦੂਜੇ ਪਾਸੇ ਹੁਣ ਮੋਦੀ ਸਰਕਾਰ ਘਰਾਂ ‘ਚ ਸੁਖ-ਸ਼ਾਂਤੀ ਨਾਲ ਜਿੰਦਗੀ ਬਤੀਤ ਕਰ ਰਹੇ ਲੋਕਾਂ ਨੂੰ ਵੀ ਮਰਨ ਲਈ ਮਜਬੂਰ ਕਰਨ ‘ਤੇ ਤੁਲੀ ਹੋਈ ਐ…ਜੇਕਰ ਸਰਕਾਰ ਨੇ ਵੱਧ ਰਹੀ ਮਹਿੰਗਾਈ ਨੂੰ ਨੱਥ ਨਾ ਪਾਈ ਤਾਂ ਉਹ ਦਿਨ ਦੂਰ ਨਹੀ। ਜਦੋਂ ਪੂਰਾ ਦੇਸ਼ ਉਨ੍ਹਾਂ ਵੱਡੇ ਘਰਾਣਿਆਂ ਦੇ ਹੱਥਾਂ ‘ਚ ਆ ਕੇ ਬਾਹਰਲੀਆਂ ਹਕੂਮਤਾਂ ਨੂੰ ਵੇਚ ਦਿੱਤਾ ਜਾਵੇਗਾ ਜਾਂ ਫਿਰ ਲੋਕ ਏਸ ਆਜਾਦ ਦੇਸ਼ ਅੰਦਰ ਗੁਲਾਮ ਬਣਕੇ ਰਹਿਣਗੇ…