ਲੁਧਿਆਣਾ ਵਿੱਚ ਫਿਰ ਤੋਂ ਦਿਨ ਦਿਹਾੜੇ ਚੱਲੀਆਂ ਗੋਲੀਆਂ , 3 ਖੋਲ ਬਰਾਮਦ , ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ , ਸੀਸੀਟੀਵੀ ਦੀ ਫੁਟੇਜ ਦੀ ਕੀਤੀ ਜਾ ਰਹੀ ਹੈ ਜਾਂਚ
1 min read
ਲੁਧਿਆਣਾ ਵਿੱਚ ਫਿਰ ਤੋਂ ਦਿਨ ਦਿਹਾੜੇ ਚੱਲੀਆਂ ਗੋਲੀਆਂ , 3 ਖੋਲ ਬਰਾਮਦ , ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ , ਸੀਸੀਟੀਵੀ ਦੀ ਫੁਟੇਜ ਦੀ ਕੀਤੀ ਜਾ ਰਹੀ ਹੈ ਜਾਂਚ
ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿਚ ਉਸ ਸਮੇਂ ਸਹਿਮ ਦਾ ਮਾਹੌਲ ਬਣਿਆ ਜਦੋਂ ਇੱਕ ਸਕੂਟਰ ਮੋਟਰਸਾਈਕਲ ਮਕੈਨਿਕ ਦਾ ਕੰਮ ਕਰਨ ਵਾਲੇ ਗੁਰਵਿੰਦਰ ਸਿੰਘ ਉਪਰ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ, ਕੁਲ 4 ਫਾਇਰ ਫਾਇਰਿੰਗ ਹੋਈ ਜਿਸ ਵਿਚੋਂ 1 ਗੁਰਵਿੰਦਰ ਨੂੰ ਲੱਗੀ ਜਿਸ ਨਾਲ ਉਹ ਜ਼ਖਮੀ ਹੋ ਗਿਆ, ਹਾਲਾਂਕਿ ਕਿਸੇ ਜਾਨੀ ਨੁਕਸਾਨ ਤੋਂ ਜਰੂਰ ਬਚਾਅ ਰਿਹਾ, ਪੁਲਿਸ ਨੇ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮੋਕੇ ਤੇ 3ਖੋਲ ਵੀ ਬਰਾਮਦ ਕੀਤੇ ਗਏ ਹਨ । ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਦਾ ਆਪਣੇ ਸਕੇ ਭਰਾ ਨਾਲ ਪ੍ਰੋਪਰਟੀ ਦਾ ਕੇਸ ਚਲਦਾ ਹੈ, ਉਸ ਦੀ ਪਤਨੀ ਨੇ ਦੱਸਿਆ ਕਿ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਉਹ ਅਣਪਛਾਤੇ ਸਨ ਅਤੇ ਮੋਟਰ ਸਾਇਕਲ ਤੇ ਬੈਠ ਕੇ ਆਏ ਸਨ, ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਜਦੋਂ ਕਿ ਉੱਧਰ ਦੂਜੇ ਪਾਸੇ ਗੁਰਵਿੰਦਰ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤੇ ਸ਼ੱਕ ਨਹੀਂ ਹੈ ਪੁਲਿਸ ਸੀਸੀਟੀਵੀ ਫੁਟੇਜ ਵੇਖ ਰਹੀ ਹੈ, ਉਧਰ ਮੌਕੇ ਤੇ ਪਹੁੰਚੇ ਏ ਸੀ ਪੀ ਰੁਪਿੰਦਰ ਕੌਰ ਸਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਕੁੜੀਆਂ ਚਲੀਆਂ ਅਤੇ ਖੋਲ ਵੀ ਬਰਾਮਦ ਹੋਇਆ ਹੈ ਜਾਨੀ ਨੁਕਸਾਨ ਨਹੀਂ ਹੋਇਆ, ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ।