ਲੁਧਿਆਣਾ ਸਕੂਲ ਲੱਗਣ ਦੇ ਇੱਕ ਹਫ਼ਤੇ ਬਾਅਦ ਹੀ ਬਸਤੀ ਜੋਧੇਵਾਲ ਸਕੂਲ ਅੰਦਰ ਇਕੋ ਜਮਾਤ ਦੇ 8 ਬੱਚੇ ਕੋਰੋਨਾ ਪੋਜ਼ੀਟਿਵ, 14 ਦਿਨ ਲਈ ਸਕੂਲ ਬੰਦ।
1 min read

ਕੋਰੋਨਾ ਮਹਾਂਮਾਰੀ ਦੀ ਦੂਜੀ ਵੇਵ ਖ਼ਤਮ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਸਕੂਲਾਂ ਦੀਆਂ ਸਾਰੀਆਂ ਜਮਾਤਾਂ ਲੱਗਣ ਦੇ ਦਿੱਤੇ ਨਿਰਦੇਸ਼ ਹੁਣ ਸਿੱਖਿਆ ਅਤੇ ਸਿਹਤ ਵਿਭਾਗ ਨੂੰ ਮਹਿੰਗੀ ਪੈਂਦੀ ਵਿਖਾਈ ਦੇ ਰਹੇ ਨੇ ਲੁਧਿਆਣਾ ਦੇ ਬਸਤੀ ਜੋਧੇਵਾਲ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਿਆਰ੍ਹਵੀਂ ਜਮਾਤ ਦੇ 8 ਵਿਦਿਆਰਥੀ ਕੋਰੋਨਾ ਪੋਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਦਾ ਰੈਪਿਡ ਟੈਸਟ ਕਿੱਟ ਰਾਹੀਂ ਨਮੂਨੇ ਲਏ ਗਏ ਸਨ..ਜਿਸ ਤੋਂ ਬਾਅਦ ਸਕੂਲ ਵਿੱਚ ਹੜਕੰਪ ਮੱਚ ਗਿਆ ਹੈ ..ਲੁਧਿਆਣਾ ਸਿਹਤ ਮਹਿਕਮੇਂ ਨੇ ਤੁਰੰਤ ਸਕੂਲ ਨੂੰ 14 ਦਿਨ ਲਈ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਤੇ ਬਾਕੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵੀ ਟੈਸਟ ਕਰਵਾਏ ਜਾਣਗੇ, ਇਹ ਰਿਜ਼ਲਟ ਰੇਪਿਡ ਟੈਸਟ ਕਿੱਟ ਵਾਲੋਂ ਲਏ ਗਏ ਨਮੂਨੇ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਬੀਤੇ ਦਿਨ ਰੈਪਿਡ ਕਿੱਟ ਰਾਹੀਂ 41 ਵਿਦਿਆਰਥੀਆਂ ਦੇ ਟੈਸਟ ਲਏ ਗਏ ਸਨ ਅਤੇ ਇਹ ਸਾਰੇ ਵਿਦਿਆਰਥੀ ਗਿਆਰ੍ਹਵੀਂ ਜਮਾਤ ਦੇ ਸਨ..ਅਤੇ ਇਨ੍ਹਾਂ ਵਿੱਚੋਂ ਅੱਠ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉਨ੍ਹਾਂ ਕਿਹਾ ਕਿ ਅੱਜ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੋਵਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਗਿਆ ਸੀ..ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਚੌਦਾਂ ਦਿਨ ਲਈ ਕੁਆਰਨਟਿਨ ਕਰ ਦਿੱਤਾ ਗਿਆ..ਉਨ੍ਹਾਂ ਦੱਸਿਆ ਕਿ ਕੁੱਲ ਸਕੂਲ ਦੇ ਵਿਚ 2800 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਵਿਚੋਂ ਸੀਨੀਅਰ ਕਲਾਸਾਂ ਅੰਦਰ 2250 ਅਤੇ ਛੋਟੀਆਂ ਕਲਾਸਾਂ ਅੰਦਰ 600 ਦੇ ਕਰੀਬ ਵਿਦਿਆਰਥੀ ਪੜ੍ਹਦੇ ਨੇ ਦੋ ਸ਼ਿਫਟਾਂ ਵਿਚ ਸਕੂਲ ਲੱਗਦਾ ਹੈ ਅਤੇ 400 ਦੇ ਕਰੀਬ ਵਿਦਿਆਰਥੀ ਹੀ ਫਿਲਹਾਲ ਸਕੂਲ ਆਪਣੀ ਮਾਪਿਆਂ ਦੀ ਮਨਜ਼ੂਰੀ ਨਾਲ ਆ ਰਹੇ ਨੇ.