January 17, 2022

Aone Punjabi

Nidar, Nipakh, Nawi Soch

ਲੁਧਿਆਣੇ ਦੇ ਵਿੱਚ ਬੀਤੇ ਦਿਨਾਂ ਤੋਂ ਹੋ ਰਹੀ ਬਰਸਾਤ ਨੇ ਜਿੱਥੇ ਕਈ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਕਈ ਲੋਕਾਂ ਦੇ ਸੁਪਨਿਆਂ ਦਾ ਘਰ ਵੀ ਢੇਰੀ ਹੁੰਦਾ ਦਿਖਾਈ ਦਿੱਤਾ

ਲੁਧਿਆਣੇ ਦੇ ਵਿੱਚ  ਬੀਤੇ ਦਿਨਾਂ ਤੋਂ ਹੋ ਰਹੀ ਬਰਸਾਤ ਨੇ ਜਿੱਥੇ ਕਈ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ  ਉੱਥੇ ਹੀ ਕਈ ਲੋਕਾਂ ਦੇ ਸੁਪਨਿਆਂ ਦਾ ਘਰ ਵੀ ਢੇਰੀ ਹੁੰਦਾ ਦਿਖਾਈ ਦਿੱਤਾ  ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਜਵਾਹਰ ਕੈਂਪ ਦਾ ਸਾਹਮਣੇ ਆਇਆ ਹੈ  ਜਿੱਥੇ ਇੱਕ ਬਜ਼ੁਰਗ ਔਰਤ ਦੇ ਘਰ ਦੀ ਛੱਤ ਬਰਸਾਤ ਕਾਰਨ  ਕਰੀਬ ਸਵੇਰੇ ਚਾਰ ਵਜੇ ਡਿੱਗ ਗਈ ।ਔਰਤ ਦਾ ਕਹਿਣਾ ਹੈ ਕਿ ਉਹ ਰਾਤ ਅੱਠ ਵਜੇ ਹੀ ਆਪਣੇ ਪਤੀ ਦੇ ਫੁੱਲ ਧਾਰ ਹਰਿਦੁਆਰ ਤੋਂ ਆਏ ਸਨ ਤੇ ਪੂਰਾ ਪਰਿਵਾਰ  ਕਮਰੇ ਵਿਚ ਸੁੱਤਾ ਹੋਇਆ ਸੀ ਤੇ ਤੜਕੇ ਚਾਰ ਵਜੇ ਇਹ ਹਾਦਸਾ ਵਾਪਰ ਗਿਆ  ਜਿਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪਰਿਵਾਰਕ ਮੈਂਬਰਾਂ ਦੇ ਸੱਟਾਂ ਲੱਗੀਆਂ ਅਤੇ ਮਾਲੀ ਨੁਕਸਾਨ ਵੀ ਹੋਇਆ ਹੈ ਇਸ ਮੌਕੇ ਔਰਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀਆਂ ਪੰਜ ਬੇਟੀਆਂ ਨੇ ਤੇ ਘਰ ਦਾ ਖਰਚ ਚਲਾਉਣ ਵਾਲਾ ਕੋਈ ਨਹੀਂ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ

Leave a Reply

Your email address will not be published. Required fields are marked *