October 28, 2021

Aone Punjabi

Nidar, Nipakh, Nawi Soch

ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਦੋ ਆਰੋਪੀ ਕਾਬੂ, ਲੁੱਟ ਦਾ ਸਾਮਾਨ ਵੀ ਬਰਾਮਦ।

1 min read

ਲੁਧਿਆਣਾ ਦੇ ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਪੁਲੀਸ ਨੂੰ ਲੁੱਟ ਦੇ ਸਾਮਾਨ ਵੀ ਬਰਾਮਦ ਹੋਏ ਹਨ।  ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਆਰੋਪੀਆਂ ਨੇ ਪਿਛਲੇ ਦਿਨੀਂ ਮਾਡਲ ਟਾਊਨ ਥਾਣੇ ਨਜ਼ਦੀਕ ਇਕ ਦੁਕਾਨ ਦੇ ਬਾਹਰ ਇੱਕ ਮਹਿਲਾ ਕੋਲੋਂ ਪਰਸ ਖੋਹਿਆ ਸੀ ਜਿਸ ਵਿੱਚ ਕਰੀਬ ਸੱਤਰ ਹਜ਼ਾਰ ਰੁਪਏ ਸਨ। ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਕਾਰਵਾਈ ਕਰਦੇ ਹੋਏ ਇਨ੍ਹਾਂ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ ਆਰੋਪੀਆਂ ਪਾਸੋਂ ਦੋ ਦੋਪਹੀਆ ਵਾਹਨ ਵੀ ਬਰਾਮਦ ਹੋਏ ਹਨ ਅਤੇ ਮਹਿਲਾ ਦੇ ਕੋਲੋਂ ਖੋਹਿਆ ਪਰਸ ਨਗਦੀ ਅਤੇ ਹੋਰ ਸਾਮਾਨ ਵੀ ਬਰਾਮਦ ਕਰ ਲਿਆ ਗਿਆ। ਬਰਾਮਦ ਵਾਹਨ ਵਿੱਚੋਂ ਐਕਟਿਵਾ ਚੋਰੀ ਦਾ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *