ਲੁੱਟ-ਖੋਹ ਤੇ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ, 2 ਪਿਸਟਲ,15 ਗ੍ਰਾਮ ਸੋਨਾ, 1 ਕਾਰ, 4 ਦੋਪਹੀਆ ਵਾਹਨ, 3 ਐਲਈਡੀ, 2 ਲੈਪਟਾਪ ਤੇ 1 ਮੋਬਾਇਲ ਫੋਨ ਬਰਾਮਦ।
1 min read

ਲੁਧਿਆਣਾ ਪੁਲਿਸ ਨੇ ਲੁੱਟ-ਖੋਹ ਅਤੇ ਚੋਰੀ ਕਰਨ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੋਸ਼ੀਆਂ ਦੇ ਕਬਜ਼ੇ ਚੋਂ ਪੁਲਿਸ ਨੂੰ 2 ਪਿਸਟਲ,15 ਗ੍ਰਾਮ ਸੋਨਾ, 1 ਕਾਰ, 4 ਦੋਪਹੀਆ ਵਾਹਨ, 3 ਐਲਈਡੀ, 2 ਲੈਪਟਾਪ ਅਤੇ 1 ਮੋਬਾਇਲ ਫੋਨ ਬਰਾਮਦ ਹੋਏ ਹਨ।
ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਲੁਧਿਆਣਾ ਵਿੱਚ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ, ਇਨ੍ਹਾਂ ਦੇ ਕਬਜ਼ੇ ਚੋਂ ਪੁਲੀਸ ਨੂੰ 2 ਪਿਸਟਲ,15 ਗ੍ਰਾਮ ਸੋਨਾ, 1 ਕਾਰ, 4 ਦੋਪਹੀਆ ਵਾਹਨ, 3 ਐਲਈਡੀ, 2 ਲੈਪਟਾਪ ਅਤੇ 1 ਮੋਬਾਇਲ ਫੋਨ ਬਰਾਮਦ ਹੋਏ ਹਨ। ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਵਿੰਦਰ ਸਿੰਘ ਅਤੇ ਜਸਵੰਤ ਸਿੰਘ ਨਿਵਾਸੀ ਜ਼ਿਲ੍ਹਾ ਲੁਧਿਆਣਾ ਦੇ ਰੂਪ ਵਿਚ ਹੋਈ ਹੈ। ਪੁਲਿਸ ਅਧਿਕਾਰੀ ਦੇ ਮੁਤਾਬਕ ਇਹ ਦੋਸ਼ੀ ਲੁਧਿਆਣਾ ਦੇ ਘੰਟਾਘਰ ਚੌਂਕ, ਹੈਬੋਵਾਲ, ਸਰਾਭਾ ਨਗਰ, ਪੀਏਯੂ ਅਤੇ ਦਰੇਸੀ ਦੇ ਇਲਾਕੇ ਵਿਚ ਜ਼ਿਆਦਾਤਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।