ਲੈਂਟਰ ਹੇਠਾਂ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ
1 min read
ਲੰਘੀ ਰਾਤ ਪਿੰਡ ਸਲਾਣਾ ਦੂਲਾ ਸਿੰਘ ਵਾਲਾ ਦੇ ਨੌਜਵਾਨ ਜਿਹਨਾਂ ਵਿੱਚ ਗੁਰਸਿਮਰਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਤੇ ਗੁਰਸੇਵਕ ਸਿੰਘ ਜਿਹੜੇ ਕਿ ਪਿੰਡ ਰਾਏਪੁਰਚੌਬਦਾਰਾਂ ਵਿਖੇ ਪੁਰਾਣੇ ਮਕਾਨ ਦਾ ਲੈਂਟਰ ਤੋੜ ਰਹੇ ਸਨ, ਜਿਹਨਾਂ ਦੇ ਲੈਂਟਰ ਹੇਠਾਂ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਗੁਰਸਿਮਰਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਬਾਕੀ 2 ਨੌਜਵਾਨ ਗੁਰਸੇਵਕ ਸਿੰਘ ਤੇ ਮਲਕੀਤ ਸਿੰਘ ਗੰਭੀਰ ਰੂਪ ਵਿੱਚ ਜਖਮੀਹੋ ਗਿਆ ਜਿਹੜਾ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਿਹਰੇ ਇਲਾਜ ਹੈ। ਨੌਜਵਾਨਾਂ ਦੀ ਹੋਈ ਮੌਤਤੇ ਇਸ ਘਟਨਾ ਨੂੰ ਲੈਕੇ ਹਲਕਾ ਅਮਲੋਹ ਅੰਦਰ ਸੋਕ ਦੀ ਲਹਿਰ ਪਾਈ ਜਾ ਰਹੀ ਹੈ। ਜਦੋਂ ਹੀ ਇਸ ਘਟਨਾਦੀ ਜਾਣਕਾਰੀ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਮਿਲੀ ਤਾਂ ਉਹਸੁਵੱਖਤੇ ਹੀ ਜਿੱਥੇ ਸਿਵਲ ਹਸਪਤਾਲ ਅਮਲੋਹ ਪੁੱਜੇ ਜਿਹਨਾਂ ਵੱਲੋਂ ਸੀ ਐਮ ਓ,ਐਸ ਡੀ ਐਮ ਅਮਲੋਹ, ਡੀ ਐਸ ਪੀ ਅਮਲੋਹਅਤੇ ਡਿਪਟੀ ਕਮਿਸ਼ਨਰ ਫਤਹਿਗੜ ਸਾਹਿਬ ਨਾਲ ਗੱਲਬਾਤ ਕਰਕੇ ਜਿੱਥੇ ਇਹਨਾਂ ਨੌਜਵਾਨਾਂ ਦੀਆਂ ਮਿ੍ਰਤਕਦੇਹਾਂ ਦਾ ਜਲਦ ਪੋਸਟਮਾਰਟਮ ਕਰਵਾਉਣ ਦੀ ਬੇਨਤੀ ਕੀਤੀ ਉੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਦੱਸਿਆ ਕਿ ਗੁਰਸਿਮਰਨਪ੍ਰੀਤ ਸਿੰਘ ਤੇ ਜਸ਼ਨਪ੍ਰੀਤ ਸਿੰਘ ਦੋਵੇਂ ਗੁੜੇ ਮਿੱਤਰ ਸਨ ਜੋਬਾਰਵੀਂ ਕਲਾਸ ਦੇ ਵਿਦਿਆਰਥੀ ਸਨ ਜਿਹਨਾਂ ਵੱਲੋਂ ਕੱਲ ਸਕੂਲ ਵਿੱਚ ਪੇਪਰ ਦੇਣ ਉਪਰੰਤ ਪਿੰਡ ਚੌਬਦਾਰਾਂ ਵਿੱਚ ਜਾਕੇ ਹੋਰ ਸਾਥੀਆਂ ਨਾਲ ਪੁਰਾਣਾ ਲੈਂਟਰ ਤੋੜਵਾ ਸ਼ੁਰੂ ਕੀਤਾ ਜਿੱਥੇ ਉਹ ਇਸ ਘਟਨਾਦਾ ਸ਼ਿਕਾਰ ਹੋ ਗਏ। ਰਾਜੂ ਖੰਨਾ ਨੇ ਭਰੇ ਮਨ ਨਾਲ ਜਿੱਥੇ ਪੀੜਿਤ ਪਰਿਵਾਰਾਂ ਨੂੰ ਹੋਂਸਲਾ ਦਿੱਤਾਉੱਥੇ ਉਹਨਾਂ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਤੋਂ ਪਹਿਲ ਦੇ ਆਧਾਰ ਤੇ ਮੰਗ ਕੀਤੀ ਕਿ ਜਿੱਥੇਮਿ੍ਰਤਕਾਂ ਦੇ ਪਰਿਵਾਰਾਂ ਨੂੰ ਹੋਂਸਲਾ ਦੇਣ ਲਈ 10-10 ਲੱਖ ਰੁਪਏ ਮਾਲੀ ਸਹਾਇਤਾ ਵਜੋਂ ਦਿੱਤੇ ਜਾਣ ਉੱਥੇ ਜਿੰਦਗੀ ਤੇ ਮੌਤਦੀ ਲੜਾਈ ਲੜ ਰਹੇ ਬਾਕੀ 2 ਨੌਜਵਾਨ ਗੁਰਸੇਵਕ ਸਿੰਘ ਸਲਾਣਾ ਤੇ ਮਲਕੀਤ ਸਿੰਘ ਜੋਕਿ ਜਿਹਰੇ ਇਲਾਜਹੈ, ਦੇ ਪਰਿਵਾਰ ਨੂੰਇਲਾਜ ਲਈ 5 ਲੱਖ ਰੁਪਏ ਦੀ ਰਾਸ਼ੀ ਤੁਰੰਤ ਦਿੱਤੀ ਜਾਵੇ ਤੇ ਇਸ ਤੋਂ ਇਲਾਵਾ ਇਹਨਾਂ ਪਰਿਵਾਰਾਂ ਦੇ ਗੁਜਾਰੇ ਲਈ ਇੱਕ ਇੱਕ ਮੈਂਬਰਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਤਾਂ ਜੋ ਇਹ ਪਰਿਵਾਰ ਅੱਗੋਂ ਆਪਣਾ ਪਾਲਣ ਪੋਸ਼ਣ ਕਰ ਸਕਣ।