ਲੌਕ ਪੈੰਟਿਗ ਦੇ ਨਾਲ ਨਾਲ ਸਿਖੀ ਭਾਣੇ ਵਿਚ ਇਸ ਪੇਂਟਰ ਨੂੰ ਵੀ ਖਾਸਾ ਕਰ ਰਹੇ ਹਨ ਪੰਸਦ
1 min read

ਅਜਕਲ ਸ਼ੌਸ਼ਲ ਮੀਡੀਆ ਤੇ ਇਕ ਸਿਖੀ ਭਾਣੇ ਵਾਲਾ ਸਿਖ ਪੇਂਟਰ ਕਾਫੀ ਸ਼ੋਹਰਤ ਕਮਾ ਰਿਹਾ ਹੈ ਅਤੇ ਗੁਰੂ ਦੇ ਬਾਣੇ ਅਤੇ ਬਾਣੀ ਅਤੇ ਕਿਰਤ ਕਮਾਈ ਦਾ ਸੰਦੇਸ਼ ਦੇ ਲੌਕਾ ਨੂੰ ਬਾਣੀ ਅਤੇ ਭਾਣੇ ਨਾਲ ਜੁੜਣ ਦਾ ਸੰਦੇਸ਼ ਵੀ ਦੇ ਰਿਹਾ ਹੈ।ਇਸ ਦੀ ਬਣਾਇਆ ਪੇਂਟਿੰਗ ਨੂੰ ਜਿਥੇ ਲੌਕਾ ਵਲੌ ਅਥਾਹ ਪਿਆਰ ਮਿਲ ਰਿਹਾ ਹੈ ਉਥੇ ਹੀ ਇਸ ਗੁਰ ਸਿਖ ਦੇ ਭਾਣੇ ਵਿਚ ਪੇਂਟਿੰਗ ਕਰਨ ਵਾਲੇ ਸਿੰਘ ਨੂੰ ਵੀ ਸੋਭਾ ਮਿਲ ਰਹੀ ਹੈ।
ਇਸ ਸੰਬਧੀ ਗਲਬਾਤ ਕਰਦਿਆਂ ਪੇਟਰ ਰਾਜਵੀਰ ਸਿੰਘ ਨੇ ਦਸਿਆ ਕਿ ਉਹ ਗੁਰੂ ਤੌ ਬੇਮੁੱਖ ਹੋ ਕੇਸ ਕਟਾ ਭਟਕਦਾ ਫਿਰਦਾ ਸੀ ਅਤੇ ਜਿੰਦਗੀ ਦੇ ਕੋਈ ਮਾਇਨੇ ਨਜਰ ਨਹੀ ਆ ਰਹੇ ਸਨ ਪਰ 4 ਸਾਲ ਪਹਿਲਾ ਉਹਨਾ ਨੂੰ ਗੁਰੂ ਕੇ ਸਿੰਘ ਮਨਜੀਤ ਸਿੰਘ ਅਕਾਲੀ ਵਲੌ ਅਮ੍ਰਿਤ ਪਾਣ ਕਰ ਗੁਰੂ ਨਾਲ ਜੁੜਣ ਦੀ ਸਿਖਿਆ ਨੇ ਅਜਿਹਾ ਗੁਰੂ ਨਾਲ ਜੌੜੀਆ ਕਿ ਅਜ ਉਹ ਗੁਰੂ ਵਾਲਾ ਬਣ ਕੇ ਬਾਣੀ ਅਤੇ ਭਾਣੇ ਨਾਲ ਜੁੜ ਜਿੰਦਗੀ ਦਾ ਹਰ ਆਨੰਦ ਮਾਣ ਰਿਹਾ ਹੈ ਜਿਸਦੇ ਚਲਦੇ ਉਸਦਾ ਕਹਿਣਾ ਹੈ ਕਿ ਜਦੌ ਦੇ ਉਹ ਖ।ਗੁਰੂ ਦੇ ਲੜ ਲਗਿਆ ਹੈ ਉਦੋਂ ਦਾ ਉਸਨੂੰ ਜਿੰਦਗੀ ਵਿਚ ਕਿਸੇ ਕਿਸਮ ਦੀ ਥੌੜ ਨਜਰ ਨਹੀ ਆਈ ਉਹ ਹਰ ਵੇਲੇ ਆਪਣੇ ਜਿੰਦਗੀ ਵਿਚ ਅਗੇ ਹੀ ਅਗੇ ਵਧ ਰਿਹਾ ਹੈ ਜਿਸਦੇ ਚਲਦੇ ਹੁਣ ਉਹ ਨੋਜਵਾਨਾ ਨੂੰ ਕੇਸ ਕਤਲ ਕਰਨ ਦੀ ਬਜਾਏ ਗੁਰੂ ਦੀ ਬਾਣੀ ਅਤੇ ਭਾਣੇ ਨਾਲ ਜੁੜ ਲੋਕ ਸੁਖਾਵਾ ਅਤੇ ਪਰਲੋਕ ਸੁਹੇਲਾ ਦਾ ਸੰਦੇਸ਼ ਦੇ ਰਿਹਾ ਹੈ।