ਵਪਾਰਕ ਮੰਡੀ ਮੋੜ ਮੰਡੀ ਵਿਖੇ ਨਰਮੇ ਦੇ ਸੀਜਨ ਸਮੇਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਣ ਨਾਲ ਅਕਸ ਮੰਡੀਆਂ ਵਾਸੀਆਂ ਨੂੰ ਮੁਸਕਲ ਦਾ ਸਾਹਮਣਾ ਕਰਨਾ ਪੈਦਾ
1 min read

ਵਪਾਰਕ ਮੰਡੀ ਮੋੜ ਮੰਡੀ ਵਿਖੇ ਨਰਮੇ ਦੇ ਸੀਜਨ ਸਮੇਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਣ ਨਾਲ ਅਕਸ ਮੰਡੀਆਂ ਵਾਸੀਆਂ ਨੂੰ ਮੁਸਕਲ ਦਾ ਸਾਹਮਣਾ ਕਰਨਾ ਪੈਦਾ ਸੀ,ਜਿਸ ਕਰਕੇ ਪਿਛਲੇ ਲੰਮੇ ਸਮੇ ਤੋ ਮੰਡੀ ਵਾਸੀਆਂ ਦੀ ਫਾਈਰਬ੍ਰਗੇਡ ਦੀ ਗੱਡੀ ਦੀ ਮੰਗ ਸੀ ਜਿਸ ਨੂੰ ਅੱਜ ਪੰਜਾਬ ਸਰਕਾਰ ਨੇ ਪੂਰਾ ਕਰਦੇ ਹੋਏ ਮੰਡੀ ਵਾਸੀਆਂ ਨੂੰ ਫਾਈਰ ਬ੍ਰਗੇਡ ਦੀ ਗੱਡੀ ਦੇ ਦਿੱਤੀ ਗਈ ਹੈ,ਹਲਕੇ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਯਤਨਾ ਸਕਦਾ ਲਿਆਦੀ ਫਾਈਰਬ੍ਰਗੇਡ ਦੀ ਗੱਡੀ ਦੀ ਅੱਜ ਨਗਰ ਕੋਸਲ ਦੇ ਦਫਤਰ ਵਿੱਚੇ ਚਲਾ ਕੇ ਚੈਕ ਕਰਨ ਤੋ ਬਾਅਦ ਲੋਕ ਅਰਪਿਤ ਕਰ ਦਿੱਤੀ ਗਈ ਹੈ,ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਮੰਡੀ ਵਾਸੀਆਂ ਦੀ ਸਬ ਤੋ ਵੱਡੀ ਮੁਸਕਲ ਅਤੇ ਮੰਗ ਫਾਈਰਬ੍ਰਗੇਡ ਦੀ ਗੱਡੀ ਸੀ ਜੋ ਕਿ ਪੰਜਾਬ ਸਰਕਾਰ ਨੇ ਪੂਰੀ ਕੀਤੀ ਹੈ ਉਹਨਾਂ ਕਿਹਾ ਕਿ ਜੋ ਵੀ ਹਲਕੇ ਲਈ ਪੰਜਾਬ ਦੇ ਮੁੱਖ ਮੰਤਰੀ ਤੋ ਮੰਗ ਕੀਤੀ ਗਈ ਹੈ ਉਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲ ਦੇ ਅਧਾਰ ਤੇ ਹੱਲ ਕੀਤਾ ਹੈ, ਫਾਈਰਬ੍ਰਗੇਡ ਦੀ ਗੱਡੀ ਆਉਣ ਤੇ ਮੰਡੀ ਵਾਸੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ