September 21, 2021

Aone Punjabi

Nidar, Nipakh, Nawi Soch

ਵਾਰਡਾਂ ਵਿਚ ਸਫਾਈ ਨਾ ਹੋਣ ਤੋਂ ਦੁਖੀ ਦੇ ਆਮ ਆਦਮੀ ਪਾਰਟੀ ਦੀਆਂ ਕੌਂਸਲਰਾਂ ਨੇ ਕੀਤੀ ਭੁੱਖ ਹੜਤਾਲ ਸ਼ੁਰੂ

1 min read
ਨਗਰ ਕੌਂਸਲ ਸਰਹਿੰਦ-ਫਤਿਹਗੜ ਸਾਹਿਬ ਅਧੀਨ ਆਉਂਦੇ ਵਾਰਡ ਨੰਬਰ 3, 9 ਅਤੇ 13 ਤੋਂ ਆਮ ਆਦਮੀ ਪਾਰਟੀ ਦੀਆਂ ਤਿੰਨ ਕੌਂਸਲਰਾਂ ਵਲੋਂ ਉਨਾਂ ਦੇ ਵਾਰਡਾਂ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਨਗਰ ਕੌਂਸਲ ਦਫ਼ਤਰ ਸਰਹਿੰਦ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਅਤੇ ਪੰਜਾਬ ਸਰਕਾਰ, ਹਲਕਾ ਵਿਧਾਇਕ ਅਤੇ ਨਗਰ ਕੌਂਸਲ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ।
ਭੁੱਖ ਹੜਤਾਲ ਵਿਚ ਪਹੁੰਚੇ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਅਜੈ ਸਿੰਘ ਲਿਬੜਾ ਨੇ ਕਿਹਾ ਕਿ ਉਨਾਂ ਦੀ ਪਾਰਟੀ ਦੇ ਤਿੰਨ ਕੌਂਸਲਰ ਵਾਰਡ ਨੰਬਰ 3, 9 ਅਤੇ 13 ਤੋਂ ਜਿੱਤੇ ਹੋਏ ਹਨ, ਪਰ ਤਿੰਨੇ ਵਾਰਡਾਂ ਵਿਚ ਪੱਖਪਾਤ ਵਾਲਾ ਰਵੱਈਆ ਅਪਣਾਉਂਦੇ ਹੋਏ ਸੀਵਰੇਜ, ਸਾਫ ਸਫਾਈ ਅਤੇ ਵਿਕਾਸ ਕੰਮ ਨਹੀਂ ਕਰਵਾਏ ਜਾ ਰਹੇ। ਵਾਰਡਾਂ ਵਿਚ ਪਾਣੀ ਭਰਿਆ ਹੋਇਆ ਅਤੇ ਸਫਾਈ ਦਾ ਬੁਰਾ ਹਾਲ ਹੈ। ਆਉਣ ਵਾਲੇ ਬਰਸਾਤ ਦੇ ਮੌਸਮ ਵਿਚ ਇਨਾਂ ਵਾਰਡਾਂ ਵਿਚ ਸਾਫ ਸਫਾਈ ਨਾ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ।


     ਵਾਰਡ ਨੰਬਰ 13 ਦੀ ਕੌਂਸਲਰ ਆਸ਼ਾ ਰਾਣੀ ਨੇ ਦੱਸਿਆ ਕਿ ਉਨਾਂ ਵਲੋਂ ਭੁੱਖ ਹੜਤਾਲ ਨਗਰ ਕੌਂਸਲ ਦਫ਼ਤਰ ਸਾਹਮਣੇ ਰੋਜਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੌਂਸਲਰ ਦਾ ਕੰਮ ਆਪਣੇ ਵਾਰਡ ਨੂੰ ਸਾਫ ਸੁਥਰਾ ਰੱਖਣਾ ਹੁੰਦਾ ਹੈ, ਪਰ ਉਨਾਂ ਦੇ ਵਾਰਡਾਂ ਨਾਲ

Leave a Reply

Your email address will not be published. Required fields are marked *