ਵਿਜੀਲੈਂਸ ਦੇ ਚੁੱਕਿਆ ਪਟਵਾਰੀ ਪਟਵਾਰ ਯੂਨੀਅਨ ਨੇ ਐਸਡੀਐਮ ਗਿੱਦੜਬਾਹਾ ਤੋਂ ਕੀਤੀ ਮੈਜਿਸਟਰੇਟ ਜਾਂਚ ਦੀ ਮੰਗ
1 min read

ਗਿੱਦੜਬਾਹਾ ਦੇ ਅੱਜ ਪਟਵਾਰ ਯੂਨੀਅਨ ਦਫਤਰ ਦੇ ਵਿੱਚ ਉਸ ਸਮੇਂ ਸਨਸਨੀ ਦਾ ਮਾਹੌਲ ਬਣ
ਗਿਆ ਜਦੋਂ ਵਿਜੀਲੈਂਸ ਵਿਭਾਗ ਵੱਲੋਂ ਗਿੱਦੜਬਾਹਾ ਵਪਾਰਕ ਪਟਵਾਰ ਯੂਨੀਅਨ ਦਫਤਰ ਵਿਚ
ਕੰਮ ਕਰ ਰਹੇ ਪਟਵਾਰੀ ਨੂੰ ਅਚਾਨਕ ਵਿਜੀਲੈਂਸ ਵਿਭਾਗ ਦੇ ਕਰਮਚਾਰੀਆਂ ਵੱਲੋਂ ਪਕੜ ਕੇ
ਲਿਜਾਇਆ ਜਾਂਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਫਤਰ ਵਿਚ ਮੌਜੂਦ ਅਧਿਕਾਰੀਆਂ
ਦਾ ਕਹਿਣਾ ਹੈ ਕਿ ਇਕ ਬੰਦਾ ਪਟਵਾਰੀ ਸਾਹਿਬ ਕੋਲੋਂ ਆਇਆ ਸੀ ਪੈਸਿਆਂ ਦੀ ਰਿਸ਼ਵਤ ਦੇਣ
ਲਈ ਆਇਆ ਅਤੇ ਉਸਨੇ ਕਾਊਂਟਰ ਦੇ ਪੈਸੇ ਰੱਖ ਦਿੱਤੇ ਪਰ ਪਟਵਾਰੀ ਸਾਹਿਬ ਨੇ ਪੈਸੇ
ਲੈਣ ਤੋਂ ਮਨ੍ਹਾ ਕਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਦੇ ਕਰਮਚਾਰੀਆਂ
ਵੱਲੋਂ ਆ ਕੇ ਧੱਕੇਸ਼ਾਹੀ ਨਾਲ ਪਟਵਾਰੀ ਸਾਬ ਨੂੰ ਆਪਣੇ ਨਾਲ ਗ੍ਰਿਫ਼ਤਾਰ ਕਰਕੇ ਲੈ ਗਏ
ਇਸਦੇ ਨਾਲ ਹੀ ਪਟਵਾਰੀ ਯੂਨੀਅਨ ਮੈਂਬਰਾਂ ਨੇ ਇਸ ਦੀ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ
ਜੇਕਰ ਸਾਡਾ ਪਟਵਾਰੀ ਵੀਰ ਦੋਸ਼ੀ ਹੈ ਤਾਂ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਪਰ ਉਸ
ਕੋਲੋਂ ਕੋਈ ਵੀ ਪੈਸੇ ਬਰਾਮਦ ਨਹੀਂ ਹੋਏ ਅਤੇ ਉਸ ਨੂੰ ਧੋਖੇ ਨਾਲ ਜਾ ਕੇ ਧੱਕੇ ਨਾਲ
ਲਿਜਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਐੱਸਡੀਐੱਮ ਸਾਹਿਬ ਤੋਂ ਮੈਜਿਸਟ੍ਰੇਟ
ਜਾਂਚ ਦੀ ਮੰਗ ਲਈ ਐੱਸਡੀਐੱਮ ਸਾਹਿਬ ਗਿੱਦੜਬਾਹਾ ਨੂੰ ਮੰਗ ਪੱਤਰ ਦੇ ਕੇ ਆਏ ਹਾਂ
ਐੱਸਡੀਐਮ ਗਿੱਦੜਬਾਹਾ ਓਮ ਪ੍ਰਕਾਸ਼ ਨੇ ਕਿਹਾ ਕਿ ਇਸ ਸਾਰੇ ਮਾਮਲੇ ਸਬੰਧੀ ਨਿਰਪੱਖ ਜਾਂਚ
ਹੋਵੇਗੀ