September 22, 2021

Aone Punjabi

Nidar, Nipakh, Nawi Soch

ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋ ਤੇਜ ਕੀਤੀਆਂ ਸਰਗਰਮੀਆਂ ਤਹਿਤ ਅੱਜ ਹਲਕੇ ਦੀ ਆਪ ਵਿਧਾਇਕਾ ਬਲਜਿੰਦਰ ਕੋਰ ਵੱਲੋ ਸਾਢੇ ਚਾਰ ਸਾਲ ਬਾਅਦ ਤਲਵੰਡੀ ਸਾਬੋ ਵਿੱਚ ਖੋਲੇ ਗਏ ਦਫਤਰ

1 min read

ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋ ਤੇਜ ਕੀਤੀਆਂ ਸਰਗਰਮੀਆਂ ਤਹਿਤ ਅੱਜ ਹਲਕੇ ਦੀ ਆਪ ਵਿਧਾਇਕਾ ਬਲਜਿੰਦਰ ਕੋਰ ਵੱਲੋ ਸਾਢੇ ਚਾਰ ਸਾਲ ਬਾਅਦ ਤਲਵੰਡੀ ਸਾਬੋ ਵਿੱਚ ਖੋਲੇ ਗਏ ਦਫਤਰ ਦਾ ਸ਼ਾਮ ਸਮੇਂ ਭਾਰਤੀ ਕਿਸਾਨ ਯੂਨੀਅਨ [ਸਿੱਧੂਪੁਰ] ਦੇ ਆਗੂਆਂ ਵੱਲੋ ਵਿਰੋਧ ਕੀਤਾ ਗਿਆਂ,ਨੋਜਵਾਨ ਕਿਸਾਨ ਆਗੂਆਂ ਨੇ ਦਫਤਰ ਅੱਗੇ ਵਿਧਾਇਕਾ ਖਿਲਾਫ ਜਿਥੇ ਜੰਮ ਕੇ ਨਾਰੇਬਾਜੀ ਕੀਤੀ ਉਥੇ ਹੀ ਦਫਤਰ ਨੂੰ ਬੰਦ ਨਾ ਕਰਨ ਦੀ ਸੂਰਤ ਵਿੱਚ ਜਿੰਦਾ ਲਗਾ ਕੇ ਪੱਕਾ ਧਰਨਾ ਲਗਾਉਣ ਦਾ ਐਲਾਨ ਵੀ ਕੀਤਾ।

ਵ\ੋ 01 ਪੰਜਾਬ ਅੰਦਰ 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ,ਅੱਜ ਤਲਵੰਡੀ ਸਾਬੋ ਤੋ ਆਪ ਵਿਧਾਇਕਾਂ ਬਲਜਿੰਦਰ ਕੋਰ ਵੱਲੋ ਵੀ 2022 ਦੀਆਂ ਚੋਣਾਂ ਦੇ ਮੱਦੇਨਜਰ ਸਾਢੇ ਚਾਰ ਸਾਲ ਬਾਅਦ ਤਲਵੰਡੀ ਸਾਬੋ ਵਿਖੇ ਆਪਣਾ ਦਫਤਰ ਖੋਲ ਦਿੱਤਾ ਹੈ,ਦਫਤਰ ਖੋਲਣ ਦੇ ਪਹਿਲੇ ਦਿਨ ਹੀ ਸ਼ਾਮ ਸਮੇਂ ਭਾਰਤੀ ਕਿਸਾਨ ਯੂਨੀਅਨ [ਸਿੱਧੂਪੁਰ] ਦੇ ਨੋਜਵਾਨ ਆਗੂਆਂ ‘ਆਪ’ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਵਿਧਾਇਕਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਨੋਜਵਾਨ ਕਿਸਾਨ ਆਗੂਆਂ ਨੇ ਕਿਹਾ ਕਿ ਹਲਕੇ ਦੇ ਹੋਰਨਾਂ ਲੋਕਾਂ ਵਾਂਗ ਉਨਾਂ ਨੇ ਵੀ 2017 ਵਿੱਚ ਵੋਟਾਂ ਪਾ ਕੇ ਵੱਡੀ ਲੀਡ ਤੇ ਵਿਧਾਇਕਾ ਬਲਜਿੰਦਰ ਕੌਰ ਨੂੰ ਜਿਤਾਇਆ ਸੀ ਕਿ ਉਹ ਰਵਾਇਤੀ ਪਾਰਟੀਆਂ ਤੋਂ ਹਟਕੇ ਕੁਝ ਕਰਨਗੇ ਪਰ ਸਾਢੇ ਚਾਰ ਸਾਲ੍ਹ ਜਿੱਥੇ ਵਿਧਾਇਕਾ ਨੇ ਹਲਕੇ ਦੇ ਲੋਕਾਂ ਦੀ ਸਾਰ ਨਹੀ ਲਈ ਉੱਥੇ ਪਿਛਲੇ ਸਾਢੇ ਚਾਰ ਸਾਲ੍ਹਾਂ ਤੋਂ ਹਲਕੇ ਤੋਂ ਲਗਪੱਗ ਗਾਇਬ ਰਹੀ ਵਿਧਾਇਕਾ ਨੇ ਹੁਣ ਤਲਵੰਡੀ ਸਾਬੋ ਆ ਕੇ ਦਫਤਰ ਖੋਲ ਲਿਆ।ਉਨਾਂ ਦੋਸ਼ ਲਾਏ ਕਿ ਕਿਸਾਨ ਸੰਘਰਸ਼ ਦੌਰਾਨ ਲਗਪੱਗ ਸਾਢੇ ਪੰਜ ਸੌ ਕਿਸਾਨ ਹੁਣ ਤੱਕ ਸ਼ਹੀਦ ਹੋ ਗਏ ਹਨ ਜਿਨ੍ਹਾਂ ਵਿੱਚੋਂ ਕਈ ਹਲਕੇ ਨਾਲ ਵੀ ਸਬੰਧਿਤ ਸਨ ਪਰ ਵਿਧਾਇਕਾ ਬਲਜਿੰਦਰ ਕੌਰ ਨੇ ਕਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣਾ ਜਰੂਰੀ ਨਹੀ ਸਮਝਿਆ ਅਤੇ ਨਾ ਕਦੇ ਉਨਾਂ ਦੀ ਸਾਰ ਲਈ।ਉਨਾਂ ਦੋਸ਼ ਲਾਏ ਕਿ ਵਿਧਾਇਕਾ ਨੇ ਕਦੇ ਕਿਸਾਨ ਸੰਘਰਸ਼ ਦਾ ਪੱਖ ਨਹੀ ਪੂਰਿਆ ਇਸ ਕਾਰਣ ਕਿਸਾਨਾਂ ਵਿੱਚ ਰੋਸ ਹੈ ਅਤੇ ਉਹ ਪਾਰਟੀ ਦੇ ਖੋਲੇ ਗਏ ਦਫਤਰ ਦਾ ਵਿਰੋਧ ਕਰਦੇ ਹਨ।ਉਨਾਂ ਕਿਹਾ ਕਿ ਜੇ ਦਫਤਰ ਬੰਦ ਨਾ ਕੀਤਾ ਗਿਆ ਤਾਂ ਉਹ ਖੁਦ ਉਸਨੂੰ ਤਾਲਾ ਲਗਾਉਣਗੇ।

Leave a Reply

Your email address will not be published. Required fields are marked *