September 21, 2021

Aone Punjabi

Nidar, Nipakh, Nawi Soch

ਵਿਭਾਗ ਤੇ ਰਾਏਕੋਟ ਪ੍ਰਸ਼ਾਸਨ ਕਰ ਰਿਹਾ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ

1 min read

ਰਾਏਕੋਟ-ਧੂਰੀ ਰੋਡ ‘ਤੇ ਸਥਿਤ ‘ਰਾਏਕੋਟ ਰਜਬਾਹੇ’ ਦੇ ਖਸਤਾ ਹਾਲਤ ਪੁਲ ਕਾਰਨ ਕਿਸੇ ਸਮੇਂ ਵੀ ਵੱਡਾ ਭਿਆਨਕ ਹਾਦਸਾ ਵਾਪਰ ਸਕਦਾ ਹੈ। ਜਿਸ ਵਿੱਚ ਖਾਰ ਪੈਣ ਕਾਰਨ ਪਿਛਲੇ 3-4 ਸਾਲ ਤੋਂ ਪਾਣੀ ਦੀ ਲੀਕੇਜ ਹੋ ਰਹੀ ਹੈ, ਜੋ ਹੁਣ ਕਾਫੀ ਜ਼ਿਆਦਾ ਵੱਧ ਗਈ ਹੈ, ਜਦਕਿ ਕੁੰਭਕਰਨੀ ਨੀਂਦ ਸੁੱਤੇ ਪਏ ਨਹਿਰੀ ਵਿਭਾਗ ਨੇ ਅਜੇ ਤੱਕ ਇਸ ਖਸਤਾ ਹਾਲਤ ਪੁੱਲ ਦੀ ਸਾਰ ਨਹੀਂ ਲਈ, ਸਗੋਂ ਨਹਿਰੀ ਵਿਭਾਗ ਅਤੇ ਰਾਏਕੋਟ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਠੇਕੇਦਾਰ ਬਾਵਾ ਸਿੰਘ ਗਿੱਲ ਅਤੇ ਹੋਰਨਾਂ ਵਿਅਕਤੀਆਂ ਨੇ ਆਖਿਆ ਕਿ ਰਾਏਕੋਟ-ਧੂਰੀ ਰੋਡ ‘ਤੇ ਸਥਿਤ ਰਜਬਾਹੇ ਦੇ ਗਾਇਬੀ ਪੁੱਲ ਦੀ ਪੁਰਾਣਾ ਹੋਣ ਕਾਰਨ ਹਾਲਤ ਕਾਫੀ ਖਸਤਾ ਬਣੀ ਹੋਈ ਹੈ, ਜਿਸ ਵਿੱਚ ਪਿਛਲੇ 3-4 ਸਾਲ ਤੋਂ ਖਾਰ ਪਈ ਹੋਈ ਹੈ ਅਤੇ ਪਾਣੀ ਲੀਕ(ਸਿਮ) ਰਿਹਾ ਹੈ ਪ੍ਰੰਤੂ ਨਹਿਰੀ ਵਿਭਾਗ ਵੱਲੋਂ ਸਮੇਂ ਸਿਰ ਕੋਈ ਮੁਰੰਮਤ ਨਾ ਕਰਨ ਇਹ ਲੀਕੇਜ਼ ਵਧ ਗਈ ਅਤੇ ਹੁਣ ਕਾਫ਼ੀ ਜਿਆਦਾ ਮਾਤਰਾ ਵਿੱਚ ਪਾਣੀ ਲੀਕ ਹੋ ਰਿਹਾ ਹੈ। ਜਿਸ ਕਾਰਨ ਜਿਥੇ ਸਡ਼ਕ ਉੱਪਰ ਵੱਡੀ ਮਾਤਰਾ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ, ਉੱਥੇ ਹੀ ਪਾਣੀ ਆਲੇ ਦੁਆਲੇ ਦੇ ਖੇਤਾਂ ਵਿਚ ਵੀ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਫਸਲ ਨੂੰ ਕਾਫੀ ਕਾਫੀ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਲੋਕਾਂ ਵੱਲੋਂ ਕਈ ਵਾਰ ਨਹਿਰੀ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀ ਗਈ ਪ੍ਰੰਤੂ ਕਿਸੇ ਨੇ ਵੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ, ਸਗੋਂ ਇਸ ਸੜਕ ਨੂੰ ਚੌੜਾ ਕਰਕੇ ਬਣਾਏ ਜਾਣ ਦੇ ਬਾਵਜੂਦ ਵੀ ਇਸ ਪੁਲ ਦੀ ਮੁਰੰਮਤ ਨਾ ਕੀਤਾ ਜਾਣਾ ਸੰਕੇ ਪੈਂਦਾ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਸਮੇਂ ਸਿਰ ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਨੇ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਭਿਆਨਕ ਹਾਦਸਾ ਵਾਪਰ ਸਕਦਾ ਹੈ, ਜਿਸ ਦੀ ਜਿੰਮੇਵਾਰੀ ਵਿਭਾਗ ਅਤੇ ਪ੍ਰਸ਼ਾਸਨ ਦੀ ਹੋਵੇਗੀ।

Leave a Reply

Your email address will not be published. Required fields are marked *