ਵੋਮੈਨ ਡੇਅ ਵਾਲੇ ਦਿਨ 14 ਸਾਲਾਂ ਨਬਾਲਿਗਾ ਲੜਕੀ ਨਾਲ ਟਿਉਸਨ ਟੀਚਰ ਅਤੇ ਉਸ ਦੇ ਦੋਸਤ ਨੇ ਕੀਤਾ ਸੀ ਬਲਾਤਕਾਰ , ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨ ਤੇ ਪੁਲਸ ਵੱਲੋਂ ਕੀਤਾ ਗਿਆ ਮਾਮਲਾ ਦਰਜ
1 min read-ਮਹਿਲਾ ਦਿਵਸ ਵਾਲੇ ਦਿਨ ਇੱਕ ਪਾਸੇ ਮਹਿਲਾਵਾਂ ਦਾ ਮਾਨ ਸਨਮਾਨ ਵਧਾਉਣ ਲਈ ਸੋਹਾ ਖਾਧੀਆ ਜਾ ਰਹੀਆ ਸਨ ਅਤੇ ਅਤੇ ਦੂਜੇ ਪਾਸੇ 14 ਸਾਲਾ ਨਾਬਾਲਗ ਲੜਕੀ ਨਾਲ ਉਸਦੇ ਹੀ ਟਿਊਸ਼ਨ ਟੀਚਰ ਅਤੇ ਉਹਦੇ ਦੋਸਤ ਦੁਆਰਾ ਬਲਾਤਕਾਰ ਕੀਤਾ ਗਿਆ । ਇੰਨਾ ਹੀ ਨਹੀਂ ਪੂਰੀ ਰਾਤ ਉਸਦਾ ਸ਼ੋਸ਼ਣ ਕੀਤਾ ਗਿਆ । ਅਤੇ ਦੂਜੇ ਦਿਨ ਉਸ ਨੂੰ ਛੱਡਣ ਵੇਲੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ । ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਦੇ ਸਬੰਧ ਵਿਚ ਮਾਮਲਾ ਦਰਜ ਕਰਵਾਉਣ ਵਾਸਤੇ ਲੋਕਾਂ ਨੂੰ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨਾ ਪਿਆ । ਪੁਲਸ ਅਧਿਕਾਰੀ ਨੇ ਬਚਾਅ ਕਰਦੇ ਹੋਏ ਕਿਹਾ ਕਿ ਐਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ ਹਨ । ਮੇਰੇ ਉੱਤੇ ਹੀ ਪ੍ਰਦਰਸ਼ਨ ਕਰ ਰਹੇ ਮੌਜੂਦ ਲੋਕਾਂ ਨੇ ਕਿਹਾ ਕਿ ਨਾਬਾਲਗ ਲੜਕੀ ਦਾ ਬਲਾਤਕਾਰ ਕੀਤਾ ਗਿਆ ਹੈ ਅਤੇ ਅਤੇ ਕਾਰਵਾਈ ਕਰਵਾਉਣ ਵਾਸਤੇ ਉਹ ਲੋਕ ਇਕੱਠੇ ਹੋਏ ਹਨ । ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ।
-ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੀ ਉਹਨਾਂ ਨੂੰ 14 ਸਾਲਾ ਨਾਬਾਲਗ ਹੁੰਦੇ ਬਲਾਤਕਾਰ ਕਰਨ ਦੀ ਜਾਣਕਾਰੀ ਮਿਲੀ ਸੀ ਜਿਸ ਨੂੰ ਲੈ ਕੇ ਉਨ੍ਹਾਂ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਜਦੋਂ ਲੋਕਾਂ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਗਈ ਅਤੇ ਮਾਮਲਾ ਦੇਰ ਨਾਲ ਦਰਜ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂਨੇ ਬਚਾਅ ਕਰਦੇ ਹੋਏ ਕਿਹਾ ਅਜਿਹੀ ਕੋਈ ਗੱਲ ਨਹੀਂ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਗ੍ਰਿਫਤ ਵਿਚੋਂ ਬਾਹਰ ਹਨ।
ਓਥੇ ਹੀ ਮੌਕੇ ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਚੌਦਾਂ ਸਾਲਾਂ ਦੀ ਨਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਹੈ । ਇਹੋ ਜਿਹਾ ਕਿਸੇ ਹੋਰ ਨਾਲ ਨਾ ਹੋਵੇ ਇਸ ਲਈ ਉਹ ਇਕੱਠੇ ਹੋਏ ਹਨ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਰੋ ਕਿ ਤਕਰੀਬਨ ਪੱਚੀ ਸਾਲਾਂ ਦਾ ਬਾਲਗ ਹੈ ਜੋ ਲੜਕੀ ਨੂੰ ਟਿਊਸ਼ਨ ਪੜ੍ਹਾਉਂਦਾ ਸੀ ਇਸ ਮਾਮਲੇ ਵਿਚ ਲੋਕਾਂ ਦਾ ਇਕੱਠ ਦੇਖ ਕੇ ਭਾਵੇਂ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਹਨ । ਅਤੇ ਪੁਲਸ ਦੀ ਕਾਰਵਾਈ ਵੀ ਸਵਾਲਾਂ ਦੇ ਘੇਰੇ ਵਿਚ ਨਜ਼ਰ ਆਉਂਦੀ ਹੈ