October 7, 2022

Aone Punjabi

Nidar, Nipakh, Nawi Soch

ਵੱਡਾ ਹਾਦਸਾ ਹੋਣ ਤੋਂ ਬਚਾਇਆ ਰਾਹਗੀਰਾਂ ਨੇ ਨਸ਼ੇ ਵਿਚ ਧੁੱਤ ਸਕੂਲੀ ਬੱਸ ਚਾਲਕ ਨੂੰ ਲੋਕਾਂ ਕੀਤਾ ਪੁਲਿਸ ਹਵਾਲੇ ਬੱਸ ਚਾਲਕ ਤੇ ਸੰਸਥਾ ਖਿ਼ਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ— ਆਰਂ.ਟੀ.ਓ. ਛੀਨਾ

1 min read

ਬਰਨਾਲਾ ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ ਨੂੰ ਵਿੰਗੀ ਟੇਢੀ ਸੜਕ ਉਪਰ ਚੱਲਦਿਆਂ ਵੇਖ ਕਸਬਾ ਹੰਡਿਆਇਆ ਦੇ ਦਿਹਾਤੀ ਇਲਾਕੇ ਦੇ ਵਸਨੀਕਾਂ ਨੇ ਸੰਗਰੂਰ—ਬਠਿੰਡਾ ਮੁੱਖ ਮਾਰਗ ਤੇ ਰੁਕਵਾ ਕੇ ਬੱਸ ਚਾਲਕ ਨੂੰ ਪੁਲਿਸ  ਦੇ ਹਵਾਲੇ ਕਰਕੇ ਬੱਚਿਆਂ ਨੂੰ ਸਕੂਲ ਵਿਚ ਭਿਜਵਾਇਆ ਗਿਆ। ਉਕਤ ਘਟਨਾਂ ਸਬੰਧੀ ਇਕੱਤਰ ਕੀਤੀ ਗਈ ਮੁਕੰਮਲ ਜਾਣਕਾਰੀ ਅਨੁਸਾਰ ਹੰਡਿਆਇਆ ਦੇ ਬਠਿੰਡਾ ਸੜਕ ਉਪਰ ਨਾਮਵਰ ਵਿੱਦਿਅਕ ਅਦਾਰਾ  ਵਾਈ.ਐਸ. ਸੰਸਥਾ ਵਲੋਂ ਵੱਖ ਵੱਖ ਪਿੰਡਾਂ  ਵਿਚੋਂ ਬੱਚਿਆਂ ਦੀ ਢੋਆ ਢੋਆਈ ਲਈ ਪਾਈ ਗਈ ਪ੍ਰਾਈਵੇਟ ਬੱਸ ਰੋਜ਼ਾਨਾ ਦੀ ਤਰ੍ਹਾਂ  ਬਡਬਰ ਤੋਂ ਹੁੰਦੀ ਹੋਈ ਵੱਖ ਵੱਖ ਪਿੰਡਾਂ ਵਿਚੋਂ ਸਕੂਲੀ ਬੱਚਿਆਂ ਨੂੰ ਲੈ ਕੇ ਸਕੂਲ ਵਿਚ ਆ ਰਹੀ ਸੀ ਤਾਂ ਬਠਿੰਡਾ—ਚੰਡੀਗੜ੍ਹ ਮੁੱਖ ਮਾਰਗ ਸਥਿਤ ਟੀ ਪੁਆਇੰਟ ਹੰਡਿਆਇਆ ਤੇ  ਮੌਜੂਦ ਜੀ.ਮਾਲ (ਨੇੜੇ ਕੋਠੇ ਡੁੱਲਟ) ਕੋਲ ਆਉਂਦੀ ਰਾਹਗੀਰਾਂ ਨੇ ਵੇਖੀ ਤਾਂ ਉਨ੍ਹਾਂ ਵਲੋਂ ਇਸ ਬੱਸ ਨੂੰ ਆਪੋ ਆਪਣੇ ਵਹੀਕਲਾਂ ਨੂੰ ਬੱਸ ਅੱਗੇ ਲਗਾਕੇ ਰੁਕਵਾ ਲਿਆ। ਇਸ ਘਟਨਾਂ ਦੀ ਸੂਚਨਾਂ ਜਦੋਂ ਕੁਲਵੰਤ ਸਿੰਘ ਡੁੱਲਟ ਜੋ ਆਪਣੇ ਬੱਚਿਆਂ ਨੂੰ ਵਾਈ.ਐਸ.ਸੰਸਥਾ ਹੰਡਿਆਇਆ ਵਿਖੇ ਛੱਡਕੇ ਵਾਪਿਸ ਆ ਰਿਹਾ ਸੀ ਤਾਂ ਉਸਨੇ ਪਹਿਲਾਂ ਪੁਲੀਸ ਚੌਂਕੀ ਹੰਡਿਆਇਆ ਸਮੇਤ ਕੰਟਰੋਲ ਰੂਮ ਤੇ ਘੰਟੀ ਵਜਾਈ ਤਾਂ ਉਨ੍ਹਾਂ ਨੇ ਸਬੰਧਿਤ ਏਰੀਆ ਥਾਣਾ ਸਿਟੀ—2 ਦੀ ਪੁਲੀਸ ਨੇ ਘਟਨਾਂ ਵਾਲੀ ਜਗ੍ਹਾ ਤੇ ਪਹੁੰਚ ਕੇ ਬੱਸ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ।ਬਾਈਟ – : ਕੁਲਵੰਤ ਸਿੰਘ 
ਕੀ ਕਹਿੰਦੇ ਹਨ ਆਰ.ਟੀ.ਓਘਟਨਾਂ ਸਬੰਧੀ ਸੋਸ਼ਲ ਸਾਇਟ ਤੇ ਵਾਇਰਲ ਹੋਈ ਵੀਡੀਓ ਦਾ ਜਦੋ ਰਿਜ਼ੀਨਲ ਟਰਾਂਸਪੋਰਟ ਅਫ਼ਸਰ ਸੰਗਰੂਰ ਕੁਲਵੀਰ ਸਿੰਘ ਛੀਨਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਉਕਤ ਵਿੱਦਿਅਕ ਨਾਮਵਰ ਸੰਸਥਾ ਵਾਈ.ਐਸ. ਵਿਖੇ ਪਹੁੰਚ ਕੇ  ਚਾਲਕ ਦੇ ਖਿ਼ਲਾਫ਼ ਸਕੂਲ ਵਾਹਨ ਸੇਫ਼ਟੀ ਦੇ ਅਧਾਰ ਉਪਰ ਮੁਕੰਮਲ ਕਾਰਵਾਈ ਕਰਨ ਲਈ ਪੁਲੀਸ ਅਧਿਕਾਰੀਆਂ ਨੂੰ ਆਖਕੇ ਸਬੰਧਿਤ ਕਥਿਤ ਖਸਤਾ ਹਾਲਤ ਬੱਸ ਨੂੰ ਪੁਲੀਸ ਨੂੰ ਕਬਜ਼ੇ ਵਿਚ ਲੈਣ ਲਈ ਹੁਕਮ ਦਿੱਤਾ।

Leave a Reply

Your email address will not be published. Required fields are marked *