October 28, 2021

Aone Punjabi

Nidar, Nipakh, Nawi Soch

ਸ਼ਰਾਬ ਫੈਕਟਰੀ ਇਥੋਂ ਚੁੱਕੀ ਜਾਵੇ-29 ਪਿੰਡਾਂ ਦੇ ਲੋਕ, ਪੰਜਾਬ ਸਰਕਾਰ ਖਿਲਾਫ ਹੋਈ ਜਮ ਕੇ ਨਆਰੇਬਾਜ਼ੀ

1 min read

ਜਿਲ੍ਹਾ ਫਾਜ਼ਿਲਕਾ ਦੇ ਪਿੰਡ ਹੀਰਾਂ ਵਾਲਾ ਚ ਬਣ ਰਹੀ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਵਾਸਤੇ ਕਈ ਦਿਨਾਂ ਤੋੋਂ ਰਾਸ਼ਟਰੀ ਰਾਜ ਮਾਰਗ ’ਤੇ 29 ਪਿੰਡਾਂ ਦੀਆਂ ਪੰਚਾਇਤਾਂ ਵੱਲ ਧਰਨਾ ਲਗਾਇਆ ਹੋਇਆ ਹੈ। ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕਰਨ ਵਾਸਤੇ  4 ਵਿਅਕਤੀ ਮਰਨ ਵਰਤ ਤੇ ਵੀ ਬੈਠੇ ਹਨ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਸ੍ਰੀ ਗੁਟਕਾ ਸਾਹਿਬ ਨੂੰ ਆਪਣੇ ਹੱਥ ਵਿੱਚ ਲੈ ਕੇ ਸਹੁੰ ਖਾਧੀ ਕਿ ਉਹ ਸਰਕਾਰ ਆਉਂਦਿਆਂ ਹੀ 4 ਹਫ਼ਤਿਆਂ ਵਿੱਚ ਉਹ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰ ਦੇਣਗੇ। ਪਰ ਸਰਕਾਰ ਬਣਨ ਤੋਂ ਬਾਅਦ ਸੂਬੇ ਨੂੰ ਨਸ਼ਾ ਮੁਕਤ ਤਾਂ ਕੀ ਕਰਨਾ ਸੀ |

ਸਗੋਂ ਉਹ ਇਸ ਇਲਾਕੇ ਚ ਸਰਾਬ ਦੀ ਫੈਕਟਰੀ ਖੋਲ ਕੇ ਇਸ ਇਲਾਕੇ ਚ ਨਸ਼ਿਆਂ ਨੂੰ ਬੜਾਵਾ ਦੇ ਰਹੇ ਹਨ। ਇਹ ਵਾਈਨ ਫੈਕਟਰੀ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਸਥਾਪਤ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ ਚ ਉਹ ਜਿਲ੍ਹਾ ਪ੍ਰਸ਼ਾਸ਼ਨ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਦੇ ਚੁੱਕੇ ਹਨ ਕਿ ਉਹ ਇਸ ਫੈਕਟਰੀ ਨੂੰ ਉਹ ਕਿਤੇ ਹੋਰ ਸਥਾਪਿਤ ਕਰਨ। ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹਾਲੇ ਤੱਕ ਟਸ ਤੋਂ ਮਸ ਨਹੀਂ ਹੋਇਆ। ਇਸ ਦੇ ਨਾਲ ਹੀ ਇਲਾਕਾ ਵਾਸੀਆਂ ਨੇ ਇਸ ਪ੍ਰਦਰਸ਼ਨ ਨੂੰ ਹੋਰ ਨੂੰ ਤੇਜ਼ ਕਰਨ ਲਈ ਉਹ ਜੋ ਸੋਮਵਾਰ ਤੋਂ ਸੂਬੇ ਦਾ ਅੰਤਮ ਇਜਲਾਸ ਸ਼ੁਰੂ ਹੋ ਰਿਹਾ ਹੈ, ਚੰਡੀਗੜ੍ਹ ਚ ਪੰਜਾਬ ਅਸੈਂਬਲੀ ਉਹ ਆਪਣੇ ਹੱਥਾਂ ਚ ਕਾਲੀਆਂ ਤਖ਼ਤੀਆਂ ਫੜ ਕੇ ਆਪਣਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਥੇ ਧਰਨਿਆਂ ਪ੍ਰਦਰਸ਼ਨਾਂ ਨਾਲ ਸਰਕਾਰ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ ਤਾਂ ਸੂਬਾ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਤੇ ਸਰਾਬ ਦੀ ਫੈਕਟਰੀ ਇਸ ਜਗ੍ਹਾ ਤੋਂ ਕੀਤੇ ਹੋਰ ਜਗ੍ਹਾ ਭੇਜਣ ਵਾਸਤੇ ਉਹ ਵਿਧਾਨ ਸਭਾ ਅੱਗੇ 29 ਪਿੰਡਾਂ ਦੇ ਵਾਸੀ ਧਰਨਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਤੇ ਲਗਭਗ 30 ਪਿੰਡਾਂ ਦੇ ਲੋਕ ਮੌਜੂਦ ਸਨ।

Leave a Reply

Your email address will not be published. Required fields are marked *