August 1, 2021

Aone Punjabi

Nidar, Nipakh, Nawi Soch

ਸ਼ਹਿਰ ‘ਚ ਫੋਟੋਗ੍ਰਾਫਰ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ

1 min read
ਅਜਨਾਲਾ ਸ਼ਹਿਰ ‘ਚ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਨਜ਼ਦੀਕ ਇੱਕ ਫੋਟੋਗ੍ਰਾਫਰ ਦੀ ਦੁਕਾਨ ਨੂੰ ਬੀਤੀ ਰਾਤ ਅੱਗ ਲੱਗਣ ਕਾਰਨ ਦੁਕਾਨ ਵਿਚ ਪਿਆ ਕੰਪਿਊਟਰ ਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਈ । 




ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਗੁਰਭੇਜ ਸਿੰਘ ਗਿੱਲ ਵਾਸੀ ਪਿੰਡ ਰਿਆੜ ਕੇ ਦੱਸਿਆ ਕਿ ਬੀਤੀ ਦੇਰ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਤਾਂ ਰਾਤ ਕਰੀਬ 12 ਵਜੇ ਉਸਨੂੰ ਅਜਨਾਲਾ ਤੋਂ ਮੇਰੇ ਦੋਸਤ ਨੇ ਫ਼ੋਨ ਤੇ ਦੱਸਿਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੈ ਜਿਸ ਉਪਰੰਤ ਮੈਂ ਆਪਣੇ ਹੋਰਨਾਂ ਸਾਥੀਆਂ ਸਮੇਤ ਦੁਕਾਨ ਤੇ ਪਹੁੰਚਿਆਂ ਤਾਂ ਦੁਕਾਨ ਅੰਦਰ ਭਾਰੀ ਅੱਗ ਲੱਗੀ ਹੋਈ ਸੀ। 







ਇਸ ਮੌਕੇ ਗੁਆਂਢੀ ਦੁਕਾਨਦਾਰ ਨੇ ਕਿਹਾ ਕਿ ਓਹਨਾਂ ਨੂੰ ਫੋਨ ਆਇਆ ਸੀ ਕਿ ਤੁਹਾਡੀ ਨਜਦੀਕੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ ਜਿਸ ਤੋਂ ਬਾਅਦ ਓਹਨਾ ਵਲੋਂ ਪਹੁੰਚ ਮੌਕੇ ਤੇ ਨਜਦੀਕੀ ਪਾਣੀ ਦੇ ਬੋਰ ਤੋਂ ਪਾਣੀ ਲੈਕੇ ਅੱਗ ਤੇ ਕਾਬੂ ਪਾਇਆ ਗਿਆ।

Leave a Reply

Your email address will not be published. Required fields are marked *

You may have missed