September 21, 2021

Aone Punjabi

Nidar, Nipakh, Nawi Soch

ਸ਼ਾਦੀ ਸ਼ੁਦਾ ਲੜਕੀ ਦੇ ਪਰਿਵਾਰ ਵਲੋਂ ਧੋਖਾ- ਧੜੀ ਨਾਲ਼ ਵਿਆਹ ਰਚਾਣ ਦਾ ਮਾਮਲਾ ਆਇਆ ਸਾਮਣੇ, ਪੀੜਤ ਦੇ ਦਸਿਆ ਲੜਕੀ ਦਾ ਪਹਿਲਾ ਵੀ ਹੋਇਆ ਸੀ ਵਿਆਹ,

1 min read

ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ ਦੇ ਅਧੀਨ ਆਦੇ ਇਲਾਕਾ ਕੈਲਾਸ਼ ਨਗਰ ਮੁਹੱਲਾ ਨਿਊ ਸ਼ਿਮਲਾ ਕਾਲੋਨੀ ਵਿਚ ਰਹਿਣ ਵਾਲੇ ਤਰੁਣ ਦੱਤ ਰਾਜਾ ਨੇ ਦਸਿਆ ਕਿ ਪਿਛਲੇ ਸਾਲ ਦੀ ਜੂਨ ਨੂੰ ਉਸ ਦਾ ਬੜੇ ਚਾਵਾਂ ਨਾਲ਼ ਵਿਆਹ ਹੋਇਆ ਸੀ ਕਿ ਵਿਆਹ ਦੇ ਤੀਸਰੇ ਦਿਨ ਹੀ ਲੜਕੀ ਨੇ ਆਪਣਾ ਰੰਗ ਦਿਖਾਨਾ ਸ਼ੁਰੂ ਕਰ ਦਿਤਾ, ਲੜਕੀ ਸਾਡੇ ਘਰ ਸਿਰਫ  ਇਕ ਮਹੀਨਾ  17 ਦਿਨ ਹੀ ਰਹੀ,ਪੀੜਤ ਲੜਕੇ ਨੇ ਲੜਕੀ ਉਪਰ ਆਰੋਪ ਲਗਾਦੇ ਹੋਏ ਦਸਿਆ ਕਿ ਲੜਕੀ ਰਾਤ ਨੂੰ ਮੁਬਾਇਲ ਫੋਨ ਤੇ ਦੇਰ ਰਾਤ ਤਕ ਪਤਾ ਨਹੀਂ ਕਿਦੇ ਨਾਲ਼ ਗੱਲਾਂ ਕਰਦੀ ਰਹਿਦੀ ਸੀ ਪੁੱਛਣ ਤੇ ਅਪਣੇ ਪਰਿਵਾਰ ਦੀਆਂ ਧਮਕੀਆਂ ਦੇਣ ਲੱਗੀ, ਕੁਛ ਦਿਨ ਬਾਦ ਸੋਹਰੇ ਪਰਿਵਾਰ ਵਲੋਂ ਝੂਠੇ ਕੇਸ ਵਿਚ ਸਾਰੇ ਪਰਿਵਾਰ ਨੂੰ ਫਸਾਨ ਦੀਆਂ ਧਮਕੀਆਂ ਦੇਦੇ ਹੋਏ ਲੜਾਈ ਝਗੜਾ ਕਰਨ ਲੱਗ ਪਏ, ਤੂੰ ਤੂੰ ਮੈਂ ਮੈ ਹੋਦੇ ਹੋਏ ਲੜਕੀ ਦੇ ਪਰਿਵਾਰ ਵਲੋਂ ਘਰ ਦਾ ਕੀਮਤੀ ਸਮਾਨ ਲੈਜਾਦੇ ਹੋਏ ਥਾਣਾ ਬਸਤੀ ਪੁਲਿਸ ਵਿਚ ਨਸ਼ਾ ਕਰਨ ਦਾ ਇਲਜ਼ਾਮ ਲਗਾ ਕੇ ਸ਼ਿਕਾਇਤ ਕਰ ਫਸਾਨ ਦੀ ਕੋਸ਼ਿਸ਼ ਕੀਤੀ  ਪੁਲਿਸ ਵਲੋਂ ਰਾਤ ਥਾਣੇ ਵਿਚ ਵੀ ਬਿਠਾਇਆ ਗਿਆ ਸੋਹਰੇ ਪਰਿਵਾਰ ਨੇ ਕਿਹਾ ਜਿਸ ਤਰ੍ਹਾਂ ਪਹਿਲਾ ਪਰਿਵਾਰ ਕੁਝ ਨਹੀਂ ਕਰ ਸਕਿਆ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਜਿਸ ਤੇ ਲੜਕੇ ਵਾਲਿਆਂ ਨੂੰ ਸ਼ੱਕ ਹੋਇਆ, ਲੜਕੇ ਵਾਲਿਆਂ ਨੇ ਲੜਕੀ ਦੀ ਤਫ਼ਤੀਸ਼ ਕੀਤੀ ਤਾ ਪਤਾ ਚਲਿਆ ਕਿ ਲੜਕੀ ਦਾ ਕੁਝ ਸਾਲ ਪਹਿਲਾ ਜਮਾਲਪੁਰ ਵਿਚ ਕਿਸੀ ਲੜਕੇ ਨਾਲ਼ ਕੋਟ ਦੇ ਜਰੀਏ ਵਿਆਹ ਹੋਇਆ ਸੀ, ਉਨ੍ਹਾਂ ਕੋਲੋਂ ਵੀ ਪੈਸਿਆਂ ਦੀ ਠੱਗੀ ਕੀਤੀ ਸੀ, ਇਹ ਵੀ ਪਤਾ ਚਲਿਆ ਕਿ ਲੜਕੀ ਅਤੇ ਲੜਕੇ ਦਾ ਤਲਾਕ ਤਕ ਨਹੀਂ ਹੋਇਆ ਸੀ, ਲੜਕੀ ਵਾਲਿਆਂ ਵਲੋਂ ਉਲਟਾ ਲੜਕੇ ਵਾਲਿਆਂ ਖਿਲਾਫ ਵੁਮੈਨ ਸੈਲ ਵਿਚ ਕੇਸ ਕਰ ਦਿਤਾ ਗਿਆ , ਵੁਮੈਨ ਸੈਲ ਵਲੋਂ ਸਾਨੂ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ, ਕਿਸੀ ਪਾਸੇ ਵੀ ਸੁਣਵਾਈ ਨਾ ਹੋਣ ਤੇ ਲੁਧਿਆਣਾ ਪੁਲੀਸ ਕਮਿਸ਼ਨਰ ਦਫ਼ਤਰ ਜਾਕੇ ਸ਼ਿਕਾਇਤ ਕਰ ਇਨਸਾਫ਼ ਦੀ ਗੁਹਾਰ ਲਗਾਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਝੂਠੇ ਕੇਸ ਅਤੇ ਮਾਮਲਿਆ ਵਿਚ ਫਸਾਨ ਦੀ ਗੱਲਾਂ ਕਰਦੇ ਹਨ, ਕਿਸੀ ਦੂਸਰੇ ਹੋਰ ਲੜਕੇ ਦੀ ਜ਼ਿੰਦਗੀ ਖਰਾਬ ਨਾ ਕਰ ਸਕਣ, ਪੀੜਤ ਪਰਿਵਾਰ ਨੇ ਇਹ ਵੀ ਕਿਹਾ ਕਿ ਅਗਰ ਸਾਨੂ ਪੁਲਿਸ ਕੋਲੋਂ ਇਨਸਾਫ਼ ਨਾ ਮਿਲਿਆ ਤਾ ਅਸੀਂ ਕੋਟ ਦਾ ਸਹਾਰਾ ਵੀ ਲੈ ਸਕਦੇ ਹੈ l

Leave a Reply

Your email address will not be published. Required fields are marked *