August 1, 2021

Aone Punjabi

Nidar, Nipakh, Nawi Soch

ਸ਼੍ਰੋਮਣੀ ਭਗਤ ਬਾਬਾ ਸੈਣ ਜੀ ਦੇ ਵਿਆਹ ਪੁਰਬ ਸਬੰਧੀ ਧਾਰਮਿਕ ਸਮਾਗਮ ਪਿੰਡ ਸੋਹਲ ਵਿਖੇ ਕਰਵਾਇਆ ਗਿਆ

1 min read

 ਐਂਕਰ ਪਿੰਡ ਸੋਹਲ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਜਨਮ ਅਸਥਾਨ ਸ਼੍ਰੋਮਣੀ ਭਗਤ ਬਾਬਾ ਸੈਣ ਜੀ ਦੇ ਵਿਆਹ ਪੁਰਬ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ ਇਹ ਸਮਾਗਮ ਲੋਕਲ ਗੁਰਦੁਆਰਾ ਕਮੇਟੀ  ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਹੀ ਕਰਵਾਇਆ ਜਾਂਦਾ ਹੈ।

ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਅੱਜ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ 8 ਸ੍ਰੀ ਆਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿਚ ਰਾਗੀ,ਢਾਡੀ ਅਤੇ ਕਵੀਸ਼ਰਾਂ ਨੇ ਭਗਤ ਜੀ ਦੀ ਬਾਣੀ ਅਤੇ ਜੀਵਨ ਝਾਤ ਤੇ ਚਾਨਣਾ ਪਾਇਆ ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦੇ ਦੱਸਿਆ ਗਿਆ ਕਿ ਭਗਤ ਜੀ ਦਾ ਜਨਮ 21 ਮਗਰ ਬਿਕਰਮੀ ਸੰਮਤ 1400 ਵਿਚ ਇਸ ਪਿੰਡ ਸੋਹਲ ਵਿਚ ਹੋਇਆ । ਆਪ ਜੀ ਵਿਆਹ 20 ਹਾੜ ਨੂੰ ਹੋਇਆ ਸੀ ਅਤੇ ਇਸ ਅਸਥਾਨ ਤੇ ਭਗਤ ਜੀ ਨੇ ਆਪਣੇ ਕਰ ਕਮਲਾਂ ਨਾਲ ਪਵਿੱਤਰ ਸਰੋਵਰ ਦੀ ਖੁਦਾਈ ਕੀਤੀ ਅਤੇ ਵਰ ਦਿੱਤਾ ਕਿ ਇੱਥੇ ਹਰ ਕਿਸਮ ਦੇ ਰੋਗੀ ਇਸ਼ਨਾਨ ਕਰਕੇ ਰਾਜੀ ਹੋਣਗੇ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ  ਭਗਤ ਸੈਣ ਜੀ ਬਾਣੀ ਗੁਰੂ ਗ੍ਰੰਥ ਸਾਹਿਬ  ਦੇ ਪੰਨਾ 695 ਵਿਚ ਅੰਕਿਤ ਕੀਤਾ ਅਤੇ ਇਹ ਰਾਗ ਧਨਾਸਰੀ ਵਿਚ ਦਰਜ ਹੈ। ਆਪ ਬਿਦਰ ਦੇ ਰਾਜੇ ਦੇ ਸ਼ਾਹੀ ਨਾਈ ਸਨ। ਆਪ ਦਿਨ ਵੇਲੇ ਰਾਜੇ ਦੀ ਸੇਵਾ ਕਰਿਆ ਕਰਦੇ ਸੀ ਅਤੇ ਰਾਤ ਸਮੇਂ ਪ੍ਰਭੂ ਦੀ ਭਗਤੀ ਵੀ ਲੀਨ ਰਿਹਾ ਕਰਦੇ ਸੀ ਆਪ ਜੀ ਆਤਮਕ ਗੁਰੂ ਭਗਤ ਕਬੀਰ ਜੀ,ਭਗਤ ਰਵਿਦਾਸ ਜੀ ਅਤੇ ਸੰਤ ਗਿਆਨੇਸ਼ਵਰ ਜੀ ਸਨ।

Leave a Reply

Your email address will not be published. Required fields are marked *

You may have missed