ਸਨਅਤਕਾਰ ਵੱਲੋਂ ਪੁਰਾਣੇ ਭਾਈਵਾਲ ਤੇ ਠੱਗੀ ਮਾਰਨ ਦਾ ਦੋਸ਼; ਦੋਸ਼ੀ ਪੱਖ ਨੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਕੀਤਾ ਖਾਰਜ
1 min read

ਲੁਧਿਆਣਾ ਦੇ ਇਕ ਸਨਅਤਕਾਰ ਨੇ ਆਪਣੇ ਪੁਰਾਣੇ ਸਾਂਝੇਦਾਰ ਤੇ ਉਸ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰਵਾਇਆ ਹੈ। ਇਹ ਕੇਸ ਥਾਣਾ ਡਿਵੀਜ਼ਨ ਨੰਬਰ ਛੇ ਵਿਚ ਦਰਜ ਕਰਵਾਇਆ ਹੈ। ਜਿਸਨੂੰ ਲੈ ਕੇ ਉਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਏ। ਜਦੋਂ ਕਿ ਦੂਸਰੀ ਪਾਰਟੀ ਨੇ ਵੀ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ।
ਪ੍ਰੈੱਸ ਕਾਨਫਰੰਸ ਸੰਬੋਧਨ ਕਦੇ ਮੁਕੇਸ਼ ਗੁਪਤਾ ਨੇ ਕਿਹਾ ਕਿ ਉਹ ਦੋਸ਼ੀ ਨਾਲ ਕੰਮ ਚ ਭਾਈਵਾਲ ਸਨ। ਲੇਕਿਨ ਦੋਸ਼ੀ ਵੱਲੋਂ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਅਤੇ ਉਹਨਾਂ ਦੇ ਚੈੱਕ ਰੱਖ ਕੇ ਬਾਅਦ ਵਿੱਚ ਬੈਂਕ ਚ ਲਗਾ ਦਿੱਤੇ ਗਏ ਜੋ ਕਿ ਬਾਊਂਸ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੋਸ਼ੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ।