October 5, 2022

Aone Punjabi

Nidar, Nipakh, Nawi Soch

ਸਬ ਡਵੀਜਨ ਮੋੜ ਮੰਡੀ ਦੇ ਪਿੰਡ ਪੀਰਕੋਟ ਵਿਖੇ ਬਿਜਲੀ ਲਾਈਨ ਤੇ ਕੰਮ ਕਰ ਰਹੇ ਸਹਾਇਕ ਲਾਈਨਮੈਨ ਦੀ ਬਿਜਲੀ ਆਉਣ ਨਾਲ ਮੋਤ ਹੋਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ

1 min read

ਤਕ ਸਹਾਇਕ ਲਾਈਨਮੈਨ ਦੇ ਪ੍ਰੀਵਾਰਕ ਮੈਬਰਾਂ ਅਤੇ ਪਿੰਡ ਵਾਸੀਆਂ ਪਾਵਰਕਾਮ ਦੇ ਦੋਸੀ ਮੁਲਾਜਮਾ ਅਤੇ ਅਧਿਕਾਰੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਬਠਿੰਡਾ  ਚੰਡੀਗੜ ਹਾਈਵੇ ਤੇ ਮੋੜ ਵਿਖੇ ਜਾਮ ਲਗਾ ਕੇ ਰੋਸ ਪ੍ਰਦਰਸਨ ਕਰਨ ਸੁਰੂ ਕਰ ਦਿੱਤਾ, ਪ੍ਰਦਰਸਨਕਾਰੀਆਂ ਨੇ ਐਲਾਨ ਕੀਤਾ ਜੇ ਜਿੰਨਾ ਸਮਾਂ ਦੋਸੀਆਂ ਖਿਲ਼ਾਫ ਮਾਮਲਾ ਦਰਜ ਨਹੀ ਹੁੰਦਾ ਸੰਘਰਸ ਜਾਰੀ ਰਹੇਗਾ ਤੇ ਮ੍ਰਿਤਕ ਦਾ ਸੰਸਕਾਰ ਨਹੀ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਪਾਰਵਕਾਮ ਦੇ ਮੋੜ ਮੰਡਲ ਵਿੱਚ ਚਮਕੋਰ ਸਿੰਘ ਸਹਾਇਕ ਲਾਈਨਮੈਨ ਦੀ ਡਿਊਟੀ ਕਰਦਾ ਸੀ ਬੁੱਧਵਾਰ ਨੂੰ ਜੇਈ  ਵੱਲੋ ਲਗਾਏ ਗਏ ਬਿਜਲੀ ਪਰਮਟ ਤੋ ਬਾਅਦ ਪਿੰਡ ਪੀਰਕੋਟ ਦੇ ਨਜਦੀਕ ਬਿਜਲੀ ਸਪਲਾਈ ਠੀਕ ਕਰ ਰਹੇ ਸਨ ਤਾਂ ਅਚਾਨਕ ਬਿਜਲੀ ਆੳੇੇੁਣ ਨਾਲ ਉਸ ਦੀ ਮੋਕੇ ਤੇ ਹੀ ਮੋਤ ਹੋ ਗਈ,ਭਾਵੇ ਕਿ ਪੁਲਸ ਨੇ ਪਾਵਰਕਾਮ ਦੇ ਜੇ.ਈ. ਐਸਡੀੳ, ਐਕਸੀਅਨ ਮੋੜ ਅਤੇ ਇੱਕ ਮੁਲਾਜਮ ਖਿਲਾਫ ਮਾਮਲਾ ਦਰਜ ਕਰ ਲਿਆਂ ਸੀ ਪਰ ਅੱਜ ਪਿੰਡ ਵਾਸੀਆਂ ਅਤੇ ਪ੍ਰੀਵਾਰਕ ਮੈਬਰਾਂ ਨੇ ਉਕਤ ਲੋਕਾਂ ਖਿਲ਼ਾਫ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਠਿੰਡਾ ਚੰਡੀਗੜ ਹਾਈਵੇ ਤੇ ਮੋੜ ਵਿਖੇ ਚੋਕ ਵਿੱਚ ਜਾਮ ਲਗਾ ਕੇ ਰੋਸ ਪ੍ਰਦਸਨ ਕਰਨਾ ਸੁਰੂ ਕਰ ਦਿੱਤਾ,ਪ੍ਰਦਰਸਨਕਾਰੀਆਂ ਨੇ ਕਿਹਾ ਕਿ ਜਿੰਨਾ ਸਮਾਂ ਨੋਜਵਾਨ ਦੀ ਮੋਤ ਦੇ ਜਿੰਮੇਵਾਰ ਅਧਿਕਾਰੀਆਂ ਤੇ ਮੁਲਾਜਮਾਂ ਦੇ ਕਤਲ ਦਾ ਮਾਮਲਾ ਦਰਜ ਨਹੀ ਹੁੰਦਾ ਸੰਘਰਸ ਜਾਰੀ ਰਹੇਗਾ ਉਹਨਾਂ ਐਲਾਨ ਕੀਤਾ ਕਿ ਮ੍ਰਿਤਕ ਦੀ ਦੇਹ ਦਾ ਸੰਸਕਾਰ ਵੀ ਨਹੀ ਕਰਨਗੇ।

Leave a Reply

Your email address will not be published. Required fields are marked *