May 16, 2021

Aone Punjabi

Nidar, Nipakh, Nawi Soch

ਸਮਰਾਲਾ ਚ ਧਾਰਮਿਕ ਡੇਰੇ ਦੇ ਬਾਬੇ ਨੇ ਨਾਬਾਲਿਗਾ ਨਾਲ ਕੀਤਾ ਜਬਰ-ਜਨਾਹ

1 min read

ਅੱਜ ਸਮਰਾਲਾ ਚ ਪੈਂਦੇ ਪਿੰਡ ਬਹਿਲੋਲਪੁਰ ਵਿਖੇ   ਇਕ    ਡੇਰੇ ਦੇ ਮੁੱਖੀ ਬਾਬੇ ਵੱਲੋ ਬਹੁਤ ਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੰਦੇ ਹੋਏ ਪਵਿੱਤਰ ਡੇਰੇ ਦੇ ਹੀ ਅੰਦਰ 15 ਸਾਲ ਦੀ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ  ਪੁੁਲਸ ਵੱਲੋ ਬਾਬਾ ਨੂੰ ਗ੍ਰਿਫਤਾਰ ਕਰ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਅਤੇ ਬੱਚੀ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।

   ਪਿੰਡ ਦੇ ਮੋਹਤਬਰ ਵਿਅਕਤੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਪਿੰਡ ਬਹਿਲੋਲਪੁਰ ਵਿਖੇ ਜਿਸ ਲੜਕੀ ਨਾਲ ਬਲਾਤਕਾਰ ਹੋਇਆ ਹੈ ਉਹਨਾਂ ਦਾ ਘਰ ਡੇਰੇ ਦੇ ਨਜ਼ਦੀਕ ਹੈ  ਹੀ ਤੇ  ਇਸ ਡੇਰੇ ਵਿਚ ਅਕਸਰ ਇਸ ਪਰਿਵਾਰ ਦੀਆਂ ਬੱਚੀਆਂ ਸੇਵਾ ਲਈ ਜਾਂਦੀਆਂ ਸਨ। ਅੱਜ ਵੀ 15 ਸਾਲ ਦੀ ਇਹ ਬੱਚੀ ਜਦੋ ਬਹੁਤ ਦੇਰ ਤੱਕ ਘਰ ਨਹੀਂ ਪਰਤੀ ਤਾਂ ਉਸ ਦੀ ਮਾਂ ਆਪਣੀ ਬੱਚੀ ਨੂੰ ਵੇਖਣ ਲਈ ਡੇਰੇ ਪਹੁੰਚ ਗਈ। ਓਥੇ ਜਾਂਦੇ ਹੀ ਬੱਚੀ ਦੀ ਮਾਂ ਦੇ ਇਹ ਵੇਖਦੇ ਹੀ ਹੋਸ਼ ਉਡ ਗਏ ਕੇ ਬਾਬਾ ਉਸਦੀ ਮਾਸੂਮ ਬੱਚੀ ਨਾਲ ਜ਼ਬਰ- ਜਨਾਹ ਕਰ ਰਿਹਾ ਹੈ। ਬੱਚੀ ਮਾਂ ਵੱਲੋ ਰੌਲਾ ਪਾਉਣ ਤੇ ਡੇਰੇ ਦਾ ਇਹ ਬਾਬਾ ਮੌਕੇ ਤੋਂ ਭੱਜ ਗਿਆ। ਪਿੰਡ ਵਾਲਿਆਂ ਦੀ ਮੱਦਦ ਨਾਲ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ।

ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੀ ਬ ਬੱਚੀ ਜਦੋ ਬਹੁਤ ਦੇਰ ਤੱਕ ਘਰ ਨਹੀਂ ਪਰਤੀ ਤਾਂ ਮੈਂ ਆਪਣੀ ਬੱਚੀ ਨੂੰ ਵੇਖਣ ਲਈ ਡੇਰੇ ਪਹੁੰਚ ਗਈ। ਓਥੇ ਜਾਂਦੇ ਹੀ  ਵੇਖਦੇ  ਸਾਰ ਹੀ ਹੋਸ਼ ਉਡ ਗਏ ਕੇ ਬਾਬਾ ਉਸਦੀ ਮਾਸੂਮ ਬੱਚੀ ਨਾਲ ਜ਼ਬਰ- ਜਨਾਹ ਕਰ ਰਿਹਾ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਰੌਲਾ ਪਾਉਣ ਤੇ ਡੇਰੇ ਦਾ ਇਹ ਬਾਬਾ ਮੌਕੇ ਤੋਂ ਭੱਜ ਗਿਆ।ਉੱਥੇ ਹੀ ਪੀੜਤ ਲੜਕੀ ਨੇ ਦੱਸਿਆ ਕਿ ਬਾਬਾ ਗਿਆਨ ਚੰਦ ਨੇ ਮੈਨੂੰ ਬੁਲਾਇਆ ਤੇ ਉਸ ਤੋਂ ਬਾਅਦ ਮੇਰੇ ਨਾਲ ਗਲਤ ਕੰਮ ਕਰਨ ਲੱਗ ਗਿਆ ਤਾ ਮੌਕੇ ਤੇ ਮੇਰੀ ਮਾਂ ਆ ਗਈ । ਐਸ ਐਚ ਓ ਮਾਛੀਵਾੜਾ ਰਾਜੇਸ ਠਾਕਰ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ਤੇ ਲੜਕੀ ਦਾ ਸਿਵਲ ਹਸਪਤਾਲ ਸਮਾਰਲਾ ਚ ਮੈਡੀਕਲ ਕਰਵਾ ਡੇਰੇ ਚ ਰਹਿੰਦੇ ਬਾਬਾ ਤੇ ਵੱਖ ਵੱਖ ਧਾਰਵਾ ਤਹਿਤ ਮੁਕੱਦਮਾ ਦਰਜ ਕਾਰਵਾਈ ਕਰ ਬਾਬਾ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *