October 5, 2022

Aone Punjabi

Nidar, Nipakh, Nawi Soch

ਸਰਕਾਰੀ ਅਧਿਆਪਕ ਦੀ ਪਤਨੀ ਨੇ ਸਿੱਖਿਆ ਦਫ਼ਤਰ ਦੇ ਬਾਹਰ ਪਤੀ ਖਿਲਾਫ਼ ਲਗਾਇਆ ਧਰਨਾ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਸਮੈਕ ਦਾ ਨਸ਼ਾ ਕਰ ਪਡ਼੍ਹਾਉਂਦਾ ਹੈ ਬੱਚਿਆਂ ਨੂੰ

1 min read

ਸਰਕਾਰੀ ਸਕੂਲ ’ਚ ਪਡ਼੍ਹਾਉਂਦੇ ਅਧਿਆਪਕ ਦੀ ਪਤਨੀ ਪ੍ਰਿਆਨੀ ਸ਼ਰਮਾ ਨੇ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਸਡ਼ਕ ’ਤੇ ਧਰਨਾ ਲਗਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਵਿਆਹ 2010 ’ਚ ਹੋਇਆ ਸੀ ਜਿਸ ਤੋਂ ਉਨ੍ਹਾਂ ਨੂੰ ਲਡ਼ਕੀ ਪੈਦਾ ਹੋਈ। ਇਹ ਮਹਿਲਾ ਨੇ ਆਪਣੇ ਸਰਕਾਰੀ ਅਧਿਆਪਕ ਪਤੀ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸਮੈਕ ਦੇ ਨਸ਼ੇ ਦਾ ਆਦੀ ਹੈ ਅਤੇ ਕਈ ਹੋਰ ਜ਼ੁਰਮ ਦੇ ਮਾਮਲਿਆਂ ’ਚ ਜੇਲ੍ਹ ਜਾ ਚੁੱਕਾ ਹੈ। ਉਸਨੇ ਇਹ ਵੀ ਕਿਹਾ ਕਿ ਉਹ ਨਸ਼ਾ ਕਰਕੇ ਵਿਦਿਆਰਥੀਆਂ ਨੂੰ ਸਕੂਲ ’ਚ ਪਡ਼੍ਹਾਉਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਭਵਿੱਖ ’ਤੇ ਵੀ ਗਹਿਰਾ ਪ੍ਰਭਾਵ ਪੈ ਸਕਦਾ ਹੈ। ਮਹਿਲਾ ਨੇ ਕਿਹਾ ਕਿ ਉਸਦਾ ਪਤੀ ਆਪਣੀ ਤਨਖਾਹ ’ਚੋਂ ਬੱਚੀ ਤੇ ਉਸਦੇ ਪਾਲਣ-ਪੋਸ਼ਣ ਲਈ ਧੇਲਾ ਵੀ ਨਹੀਂ ਦਿੰਦਾ ਜਿਸ ’ਤੇ ਉਸਨੇ ਅੱਜ ਸਿੱਖਿਆ ਵਿਭਾਗ ਦਫ਼ਤਰ ਮਾਛੀਵਾਡ਼ਾ ਵਿਖੇ ਆ ਕੇ ਮੰਗ ਕੀਤੀ ਸੀ ਕਿ ਪਤੀ ਨੂੰ ਬੁਲਾ ਕੇ ਉਸ ਦੀ ਤਨਖਾਹ ’ਚੋਂ ਘਰੇਲੂ ਖਰਚਾ ਦਿਵਾਇਆ ਜਾਵੇ। ਪੀਡ਼੍ਹਤ ਮਹਿਲਾ ਨੇ ਕਿਹਾ ਕਿ ਉਸ ਵਲੋਂ ਪੁਲਸ ਤੇ ਹੋਰ ਕਈ ਸਰਕਾਰੀ ਦਫ਼ਤਰਾਂ ਦੇ ਚੱਕਰ ਮਾਰੇ ਪਰ ਕਿਤੋਂ ਵੀ ਇਨਸਾਫ਼ ਨਾ ਮਿਲਿਆ ਜਿਸ ਕਾਰਨ ਉਸਨੂੰ ਮਜ਼ਬੂਰੀ ਵਸ ਹੋ ਕੇ ਸਡ਼ਕ ’ਤੇ ਧਰਨਾ ਲਗਾਉਣਾ ਪਿਆ। ਪੀਡ਼੍ਹਤ ਮਹਿਲਾ ਨੇ ਦੱਸਿਆ ਕਿ ਪਹਿਲਾਂ ਤਾਂ ਉਸਦੇ ਪਿਤਾ ਬੱਚੀ ਦੇ ਪਾਲਣ-ਪੋਸ਼ਣ ਤੇ ਘਰੇਲੂ ਖਰਚਾ ਦਿੰਦੇ ਸਨ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਉਸਦੀ ਵਿਧਵਾ ਮਾਂ ਇਹ ਸਾਰਾ ਖਰਚ ਚੁੱਕਣ ਤੋਂ ਅਸਮਰੱਥ ਹੋ ਗਈ ਜਿਸ ਕਾਰਨ ਉਸ ਨੂੰ ਅੱਜ ਆਪਣੇ ਸਰਕਾਰੀ ਅਧਿਆਪਕ ਪਤੀ ਹੋਣ ਦੇ ਬਾਵਜ਼ੂਦ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਪੀਡ਼੍ਹਤ ਮਹਿਲਾ ਨੇ ਇੱਥੋਂ ਤੱਕ ਵੀ ਗੰਭੀਰ ਦੋਸ਼ ਲਗਾਏ ਕਿ ਸਿੱਖਿਆ ਵਿਭਾਗ ਦੇ ਕੁਝ ਅਧਿਕਾਰੀ ਵੀ ਉਸਦੇ ਪਤੀ ਨਾਲ ਮਿਲੇ ਹੋਏ ਹਨ ਅਤੇ ਉਹ ਸਕੂਲ ’ਚ ਡਿਊਟੀ ’ਤੇ ਵੀ ਨਹੀਂ ਹੁੰਦਾ ਤਾਂ ਵੀ ਉਸਦੀ ਹਾਜ਼ਰੀ ਲਗਾ ਕੇ ਪੂਰੀ ਤਨਖਾਹ ਮੁਹੱਈਆ ਕਰਵਾ ਦਿੱਤੀ ਜਾਂਦੀ ਸੀ ਜਿਸ ਘਪਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪੀਡ਼੍ਹਤ ਮਹਿਲਾ ਨੇ ਪੁਲਸ, ਪ੍ਰਸਾਸ਼ਨ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਨੂੰ ਆਪਣੇ ਸਰਕਾਰੀ ਅਧਿਆਪਕ ਤੋਂ ਇਨਸਾਫ਼ ਦਿਵਾਇਆ ਜਾਵੇ ਅਤੇ ਬੱਚੀ ਤੇ ਪਾਲਣ-ਪੋਸ਼ਣ ਤੇ ਘਰੇਲੂ ਖਰਚਾ ਦਿਵਾਇਆ ਜਾਵੇ। ਜਦੋਂ ਇਸ ਸਬੰਧੀ ਪੀਡ਼੍ਹਤ ਮਹਿਲਾ ਦੇ ਪਤੀ ਸਰਕਾਰੀ ਅਧਿਆਪਕ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਸਨੇ ਕਿਹਾ ਕਿ ਉਹ ਨਸ਼ਾ ਕਰਨ ਦਾ ਆਦੀ ਨਹੀਂ ਹੈ ਬੇਸ਼ੱਕ ਉਸਦਾ ਮੈਡੀਕਲ ਕਰਵਾ ਲਿਆ ਜਾਵੇ। ਉਸਨੇ ਪਤਨੀ ਵਲੋਂ ਲਗਾਏ ਦੋਸ਼ਾਂ ਨੂੰ ਵੀ ਨਕਾਰਿਆ। ਸਡ਼ਕ ’ਤੇ ਧਰਨਾ ਮਾਰ ਕੇ ਬੈਠੀ ਮਹਿਲਾ ਦੀ ਜਾਣਕਾਰੀ ਜਦੋਂ ਪੁਲਸ ਨੂੰ ਮਿਲੀ ਤਾਂ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਉਕਤ ਮਹਿਲਾ ਨੂੰ ਸਮਝਾ ਕੇ ਥਾਣੇ ਲਿਆਂਦਾ ਜਿੱਥੇ ਉਸਦੇ ਪਤੀ ਨੂੰ ਬੁਲਾਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਸਰਕਾਰੀ ਅਧਿਆਪਕ ਦੀ ਪਤਨੀ ਪ੍ਰਿਆਨੀ ਸ਼ਰਮਾ ਨੇ ਆਪਣੇ ਪਤੀ ਖਿਲਾਫ਼ ਇੱਥੋਂ ਤੱਕ ਵੀ ਦੋਸ਼ ਲਗਾਏ ਕਿ ਉਹ ਆਪਣੀ ਜਿੰਮੇਵਾਰੀਆਂ ਤੋਂ ਭੱਜ ਰਿਹਾ ਹੈ ਅਤੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਕੋਈ ਉਪਰਾਲਾ ਨਹੀਂ ਕਰ ਰਿਹਾ, ਇੱਥੋਂ ਤੱਕ ਉਸਦੀ ਇੱਕ ਲਡ਼ਕੀ ਜੋ ਪ੍ਰਾਈਵੇਟ ਸਕੂਲ ’ਚ ਪਡ਼੍ਹਦੀ ਹੈ ਜੋ ਕਿ ਪੈਸਿਆਂ ਦੀ ਘਾਟ ਕਾਰਨ ਘਰ ਬੈਠੀ ਹੈ ਅਤੇ ਸਿੱਖਿਆ ਤੋਂ ਵਾਂਝੀ ਹੋ ਰਹੀ ਹੈ ਜੋ ਕਿ ਬਹੁਤ ਸ਼ਰਮਨਾਕ ਹੈ। ਉਸਨੇ ਕਿਹਾ ਕਿ ਸਰਕਾਰ ਤੇ ਸਿੱਖਿਆ ਵਿਭਾਗ ਉਸ ਨਾਲ ਹੋ ਰਹੀ ਵਧੀਕੀ ਨੂੰ ਗੰਭੀਰਤਾ ਨਾਲ ਲਵੇ।

Leave a Reply

Your email address will not be published. Required fields are marked *