ਸਰਹਿੰਦ ਦੇ ਵਾਰਡ ਨੰਬਰ 13 ਵਿਚ ਪਿਛਲੇ ਕਈ ਦਿਨਾਂ ਤੋਂ ਗਲੀਆਂ-ਨਾਲੀਆਂ ਨਾ ਬਣਨ ਕਰਕੇ ਭੁੱਖ ਹੜਤਾਲ
1 min read
ਸਰਹਿੰਦ ਦੇ ਵਾਰਡ ਨੰਬਰ 13 ਵਿਚ ਪਿਛਲੇ ਕਈ ਦਿਨਾਂ ਤੋਂ ਗਲੀਆਂ-ਨਾਲੀਆਂ ਨਾ ਬਣਨ ਕਰਕੇ ਭੁੱਖ ਹੜਤਾਲ ਚੱਲ ਰਹੀ ਐ ਅੱਜ ਸਮੂਹ ਵਾਰਡ ਵਾਸੀਆਂ ਵੱਲੋਂ ਸੜਕ ਉੱਤੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ
ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਹੋਇਆਂ ਰਮੇਸ਼ ਕੁਮਾਰ ਸੋਨੂੰ ਨੇ ਕਿਹਾ ਕਿ ਇਹ ਗਲੀਆਂ ਨਾਲੀਆਂ ਪਿਛਲੇ ਲੰਬੇ ਸਮੇਂ ਤੋ ਟੁੱਟੀਆਂ ਪਈਆਂ ਨੇ ਹੁਣ ਜਦੋਂ ਕਮੇਟੀ ਵੱਲੋਂ ਇਸ ਵਾਰਡ ਦਾ ਟੈਂਡਰ ਵੀ ਪਾਸ ਕੀਤਾ ਗਿਆ ਹੈ ਪ੍ਰੰਤੂ ਫੇਰ ਵੀ ਇਹ ਗਲੀ ਦਾ ਕੰਮ ਸ਼ੁਰੂ ਨਹੀਂ ਹੋ ਰਿਹਾ ਉਨ੍ਹਾਂ ਕਿਹਾ ਕਿ ਇਸ ਵਾਰਡ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਹੈ ਜਿਸ ਕਾਰਨ ਵਿਧਾਇਕ ਵੱਲੋਂ ਪੱਖਪਾਤ ਕੀਤਾ ਜਾ ਰਿਹਾ ਹੈ ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਇਹ ਗਲੀ ਦਾ ਕੰਮ ਜਲਦ ਸ਼ੁਰੂ ਨਾ ਕੀਤਾ ਗਿਆ ਤਾਂ ਸਾਡਾ ਅਗਲਾ ਕਦਮ ਪਾਣੀ ਵਾਲੀਆਂ ਟੈਂਕੀਆਂ ਤੇ ਚੜ੍ਹ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਾਂਗੇ
ਇਸ ਮੌਕੇ ਵਾਰਡ ਦੇ ਰਹਿਣ ਵਾਲੇ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਨਾਂ ਤੇ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਇਹ ਬਿਲਕੁਲ ਖੋਖਲੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਵਾਰਡ ਦੀਆਂ ਗਲੀਆਂ-ਨਾਲੀਆਂ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਪਈਆਂ ਨੇ ਜਿਸ ਕਾਰਨ ਲੋਕ ਬੜੀ ਨੱਕ ਭਰੀ ਜ਼ਿੰਦਗੀ ਜੀ ਰਹੇ ਨੇ ਪਰ ਪ੍ਰਸ਼ਾਸਨ ਇਸ ਵੱਲ ਕੋਈ ਵੀ ਤਿਆਰ ਨਹੀਂ ਦੇ ਰਿਹਾ ਉਨ੍ਹਾਂ ਕਿਹਾ ਅਗਰ ਪ੍ਰਸ਼ਾਸ਼ਨ ਵੱਲੋਂ ਇਹ ਭਾਰ ਦਾ ਕੰਮ ਜਲਦ ਸ਼ੁਰੂ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕਰਾਂਗੇ