October 7, 2022

Aone Punjabi

Nidar, Nipakh, Nawi Soch

ਸ਼ਹੀਦ ਜਵਾਨ ਪ੍ਰਗਟ ਸਿੰਘ ਦਾ ਅੱਜ ਪਿੰਡ ਦਬੁਰਜੀ ‘ਚ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ

1 min read

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਬੁਰਜੀ ਨੇੜੇ ਕਲਾਨੌਰ ਦਾ ਰਹਿਣ ਵਾਲਾ 24 ਸਾਲਾ ਸਿਪਾਹੀ ਜੰਮੂ-ਕਸ਼ਮੀਰ ਦੇ ਇੱਕ ਗਲੇਸ਼ੀਅਰ ਵਿੱਚ ਸ਼ਹੀਦ ਹੋ ਗਿਆ ਹੈ। ਜਿਸ ਦਾ ਅੱਜ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਉਸ ਦੇ ਪਿੰਡ ਦਬੁਰਜੀ ਵਿਖੇ ਹੋਵੇਗਾ।

Jawan Pargat Singh Kalanaur village of Gurdaspur Shaheed in Glacier

ਜਾਣਕਾਰੀ ਅਨੁਸਾਰ ਸਿਪਾਹੀ ਪ੍ਰਗਟ ਸਿੰਘ 25 ਅਪ੍ਰੈਲ ਨੂੰ ਸਿਆਚਿਨ ਗਲੇਸ਼ੀਅਰ ਵਿੱਚ ਬਰਫੀਲੇ ਤੂਫਾਨ ਵਿੱਚ ਦੱਬ ਜਾਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ। 27 ਅਪ੍ਰੈਲ ਨੂੰ ਬਰਫ ਹੇਠੋਂ ਕੱਢ ਕੇ ਚੰਡੀਗੜ੍ਹ ਲਿਆਂਦਾ ਗਿਆ ਸੀ ਤੇ ਹਸਪਤਾਲ ਵਿਚ ਹਾਈਪੋਥਰਮਿਆ ਅਤੇ ਗੁਰਦੇ ਦੀ ਗੰਭੀਰ ਸੱਟ ਕਾਰਨ ਉਹ 8 ਮਈ ਨੂੰ ਸ਼ਹੀਦ ਹੋ ਗਿਆ।

ਸ਼ਹੀਦ ਸਿਪਾਹੀ ਪ੍ਰਗਟ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਬੁਰਜੀ ਨੇੜੇ ਕਲਾਨੌਰ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਪਿੱਛੇ ਪਿਤਾ ਸ. ਪ੍ਰੀਤਮ ਸਿੰਘ, ਮਾਤਾ ਸਰਦਾਰਨੀ ਸੁਖਵਿੰਦਰ ਕੌਰ ਤੇ ਦੋ ਭੈਣਾਂ ਛੱਡ ਗਏ ਹਨ। ਅੱਜ ਸਿਪਾਹੀ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੇਗੀ,  ਜਿਥੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।

Jawan Pargat Singh Kalanaur village of Gurdaspur Shaheed in Glacier

ਜ਼ਿਕਰਯੋਗ ਹੈ ਕਿ 25 ਅਪ੍ਰੈਲ 2021 ਨੂੰ ਅਜਿਹੇ ਹੀ ਬਰਫ ਦੇ ਤੋਦੇ ਡਿੱਗਣ ਕਾਰਨ ਡਿਊਟੀ ਕਰਦਿਆਂ ਦੋ ਹੋਰ ਜਵਾਨ ਵੀ ਸ਼ਹੀਦ ਹੋ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਸਿਪਾਹੀ ਬਰਨਾਲਾ ਜ਼ਿਲੇ ਦੇ ਪਿੰਡ ਕਰਮਗੜ੍ਹ ਦਾ ਅਮਰਦੀਪ ਸਿੰਘ ਤੇ ਦੂਜਾ ਸਿਪਾਹੀ ਮਾਨਸਾ ਜ਼ਿਲੇ ਦੇ ਪਿੰਡ ਹਾਕਮਵਾਲਾ ਦਾ ਪ੍ਰਭਜੋਤ ਸਿੰਘ ਸੀ।

Leave a Reply

Your email address will not be published. Required fields are marked *