October 26, 2021

Aone Punjabi

Nidar, Nipakh, Nawi Soch

ਸ਼ਾਦੀਸ਼ੁਦਾ ਫੌਜੀ ਨੇ ਆਪਣੀ 23 ਸਾਲ ਦੀ ਚਚੇਰੀ ਅਤੇ ਕੁਆਰੀ ਭੈਣ ਨੂੰ ਕੋਲਡ ਡਰਿੰਕ ਵਿੱਚ ਨਸ਼ੀਲੀ ਵਸਤੂ ਪਿਆ ਕੇ ਕੀਤਾ ਬਲਾਤਕਾਰ ਬਲਾਤਕਾਰ ਕਾਰਨ ਲੜਕੀ ਹੋਈ 2 ਮਹੀਨਿਆਂ ਦੀ ਗਰਭਵਤੀ, ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੂੰਹ ਕਰਵਾਇਆ ਸੀ ਬੰਦ ਬਲਾਤਕਾਰ ਪੀੜ੍ਹਤ ਲੜਕੀ ਨੂੰ ਉਲਟੀਆਂ ਆਉਣ ਉਪਰੰਤ ਲੜਕੀ ਨੇਂ ਪਰਿਵਾਰਕ ਮੈਂਬਰਾਂ ਨੂੰ ਸੁਣਾਈ ਹੱਡ-ਬੀਤੀ

1 min read

ਸ਼੍ਰੀ ਮੁਕਤਸਰ ਸਾਹਿਬ ਦੇ ਪੁਲਿਸ ਥਾਨਾ ਕੋਟਭਾਈ ਅਧੀਂਨ ਇੱਕ ਪਿੰਡ ਵਿਚ
ਅਤਿ-ਨਿੰਦਣਯੋਗ ਅਤੇ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ
ਸ਼ਾਦੀਸ਼ੁਦਾ ਫੌਜੀ ਨੇਂ ਆਪਣੀਂ ਹੀ 23 ਸਾਲ ਦੀ ਚਚੇਰੀ ਅਤੇ ਕਵਾਰੀ ਭੈਣ ਨੂੰ ਹਵਸ ਦਾ
ਸ਼ਿਕਾਰ ਬਣਾਉਣ ਲਈ ਕੋਲਡ ਡਰਿੰਕ ‘ਚ ਨਸ਼ੀਲੀ ਵਸਤੂ ਮਿਲਾ ਕੇ ਪਿਆਉਣ ਉਪਰੰਤ
ਸੁੱਧ-ਬੁੱਧ ਗੁਆ ਚੁੱਕੀ ਲੜਕੀ ਨਾਲ ਬਲਾਤਕਾਰ ਕੀਤਾ। ਉਕਤ ਪੀੜ੍ਹਤਾ ਕੰਵਾਰੀ ਲੜਕੀ ਦੋ
ਮਹੀਨਿਆਂ ਦੀ ਗਰਭਵਤੀ ਹੈ। ਜਿਸ ਦੀ ਉਲਟੀਆਂ ਲੱਗਣ ਕਾਰਨ ਹਾਲਤ ਖ਼ਰਾਬ ਹੋਣ ਉਪਰੰਤ
ਬਲਾਤਕਾਰ ਪੀੜ੍ਹਤਾ ਨੇਂ ਆਪਣੀਂ ਹੱਡ-ਬੀਤੀ ਨੂੰ ਆਪਣੇਂ ਪਰਿਵਾਰਿਕ ਮੈਂਬਰਾਂ ਨੂੰ
ਦੱਸੀ। ਲੜਕੀ ਨੂੰ ਡਾਕਟਰੀ ਮੁਆਇਨੇਂ ਅਤੇ ਇਲਾਜ ਲਈ ਸਿਵਲ ਹਸਪਤਾਲ ਸ਼੍ਰੀ ਮੁਕਤਸਰ
ਸਾਹਿਬ ‘ਚ ਦਾਖਿਲ ਕਰਵਾਇਆ ਗਿਆ। ਜਿੱਥੇ ਥਾਨਾ ਕੋਟਭਾਈ ਦੀ ਪੁਲਿਸ ਨੇਂ ਉਕਤ ਲੜਕੀ ਦੇ
ਬਿਆਨਾਂ ਦੇ ਅਧਾਰ ‘ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *