October 28, 2021

Aone Punjabi

Nidar, Nipakh, Nawi Soch

ਸ਼ਿਮਲਾਪੁਰੀ ਬਸੰਤ ਨਗਰ ਇਲਾਕੇ ਵਿੱਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

1 min read

ਮਿਲੀ ਜਾਣਕਾਰੀ ਮੁਤਾਬਿਕ ਬਸੰਤ ਨਗਰ ਦਾ ਸੀਵਰੇਜ਼ ਜਾਮ ਹੋ ਗਿਆ ਜਦ ਇਲਾਕਾ ਨਿਵਾਸੀਆਂ ਵੱਲੋਂ ਉਸਦੀ ਸਫਾਈ ਲਈ ਸਫਾਈ ਕਰਮਚਾਰੀਆਂ ਨੂੰ ਬੁਲਾਇਆ ਗਿਆ ਤਾਂ ਉਸ ਵਿਚ ਭਰੂਣ ਪਏ ਹੋਣ ਦਾ ਸ਼ੱਕ ਹੋਇਆ ਤਾਂ ਇਲਾਕਾ ਨਿਵਾਸੀਆਂ ਵੱਲੋਂ ਤੁਰੰਤ ਥਾਣਾ ਡਾਬਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਸੂਚਨਾ ਮਿਲਦੇ ਹੀ ਥਾਣਾ ਡਾਬਾ ਤੋਂ ASI ਨਵੀਨ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਅਮਲ ਚ ਲਿਆਂਦੀ।

ਪੁਲਿਸ ਦੀ ਦੇਖ ਰੇਖ ਹੇਠ ਜਦ ਸਫਾਈ ਕਰਮਚਾਰੀ ਨੂੰ ਗਟਰ ਵਿਚ ਉਤਾਰਿਆ ਗਿਆ ਤਾਂ ਉਸ ਵਿੱਚੋਂ ਭਰੂਣ ਮਿਲਿਆ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਇੱਕ ਨਰਸ ਰਹਿੰਦੀ ਜਿਸ ਤੇ ਸਾਨੂੰ ਬੜੀ ਦੇਰ ਤੋਂ ਸ਼ੱਕ ਸੀ ਅਤੇ ਉਸਨੇ ਅੱਜ ਆਪਣੀ ਇਸ ਗਲਤੀ ਨੂੰ ਸਾਡੇ ਸਾਹਮਣੇ ਮੰਨ ਕੇ ਮੁਆਫੀ ਮੰਗੀ ਹੈ।

ਓਧਰ ASI ਨਵੀਨ ਨੇ ਦੱਸਿਆ ਕਿ ਨਰਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਜੇਕਰ ਇਸ ਮਸਲੇ ਵਿੱਚ ਕਾਰਵਾਈ ਦੌਰਾਨ ਇਹ ਨਰਸ ਦੋਸ਼ੀ ਪਾਈ ਗਈ ਤਾਂ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *