June 13, 2021

Aone Punjabi

Nidar, Nipakh, Nawi Soch

ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦੀ ਜਗ੍ਹਾ ਨੂੰ ਲੈਕੇ ਹੋਇਆ ਵਿਵਾਦ ਭਖਿਆ, ਮੰਦਿਰ ਦੀ ਜਗ੍ਹਾ ਨੂੰ ਲੈਕੇ ਹੋਈ ਕੁੱਟਮਾਰ

1 min read
ਮਾਲਵਾ ਪੱਟੀ ਦਾ ਸ਼ਹਿਰ ਕੋਟਕਪੂਰਾ ਇੱਕ ਪਾਸੇ ਤਾਂ ਪਹਿਲਾਂ ਹੀ ਲੜਾਈ ਝੱਗੜੇਆਂ ਦੀ ਖਬਰਾਂ ਵਿੱਚ ਅਕਸਰ ਸੁਰਖਿਆਂ ਬਣਦਾ ਹੈ ਉੱਥੇ ਹੀ ਹੁਣ ਦੂਜੇ ਪਾਸੇ ਇਸ ਸ਼ਹਿਰ ਵਿੱਚ ਧਾਰਮਿਕ ਅਸਥਾਨਾਂ ਦੇ ਨਾਂ ਤੇ ਵੀ ਲੜਾਈ-ਝਗੜੇਆਂ ਦੀ ਖਬਰਾਂ ਵੀ ਹੁਣ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ। ਸ਼ਹਿਰ ਦੇ ਸ਼੍ਰੀਮੁਕਤਸਰ ਸਾਹਿਬ ਰੌਡ ਤੇ ਗਊਸ਼ਾਲਾ ਦੇ ਨਾਲ ਬਣਿਆ ਸ਼ਹਿਰ ਦਾ ਬਹੁਤ ਹੀ ਪੁਰਾਣਾ ਤੇ ਮਸ਼ਹੂਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵੀ ਇੱਕ ਵੱਡਾ ਵਿਵਾਦ ਬਣਦਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਬੀਤੇ ਦਿਨੀਂ ਰਾਧਾ ਕ੍ਰਿਸ਼ਨ ਮੰਦਿਰ ਦੀ ਨਾਲ ਵਾਲੀ ਬਗੀਚੀ ਵਾਲੀ ਜਗ੍ਹਾ ਵਿੱਚ ਪਿਛਲੇ ਸੱਤ-ਆਠ ਸਾਲਾਂ ਤੋਂ ਰਹਿ ਰਹੇ ਇੱਕ ਗਰੀਬ ਬ੍ਰਾਹਮਣ ਪਰਿਵਾਰ ਤੇ ਉੱਥੇ ਆਏ 40-50 ਜਣੇਆਂ ਨੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਉਕਤ ਕੁੱਟਮਾਰ ਦੇ ਸ਼ਿਕਾਰ ਹੋਏ ਪਰਿਵਾਰ ਵਿੱਚ ਸ਼ਾਮਲ ਪੀੜਤ ਕਾਲਾ ਸ਼ਰਮਾ ਪੁੱਤਰ ਨਾਨਕ ਦਾਸ ਜੋ ਕਿ ਪਿਛਲੇ ਸੱਤ-ਆਠ ਸਾਲਾਂ ਤੋਂ ਉੱਥੇ ਰਹਿ ਰਿਹਾ ਹੈ ਤੇ ਉਹ ਪਿਛਲੇ ਕਈ ਸਾਲਾਂ ਤੋਂ ਗਊਸ਼ਾਲਾ ਦੀ ਦੁਕਾਨਾਂ ਵਿੱਚ ਸਥਿੱਤ ਆਪਣੀ ਦੁਕਾਨ ਤੇ ਚਾਹ-ਢਾਬੇ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਰਿਹਾ ਹੈ। ਉਸ ਦੇ ਪਰਿਵਾਰ ਵਿੱਚ ਉਸਦੀ ਪਤਨੀ ਮਮਤਾ ਸ਼ਰਮਾ ਅਤੇ ਉਸਦਾ ਬੇਟਾ ਤੇ ਦੋ ਬੇਟੀਆਂ ਵੀ ਸ਼ਾਮਲ ਹਨ। ਉਸਨੇ ਮੀਡੀਆ ਅੱਗੇ ਆਕੇ ਇਸ ਗੱਲ ਦਾ ਰੋਸ ਜਾਹਰ ਕੀਤਾ ਕਿ ਜੋ ਉਸ ਨਾਲ ਇਹ ਘਟਨਾ ਵਾਪਰੀ ਹੈ ਇਹ ਬਹੁਤ ਹੀ ਮੰਦਭਾਗੀ ਹੈ। ਉਸਨੇ ਆਖਿਆ ਕਿ ਉਹ ਜਗ੍ਹਾ ਜਿੱਥੇ ਉਹ ਅੱਜ ਰਹਿ ਰਿਹਾ ਹੈ ਉਹ ਸਹੀ ਰਹਿ ਰਿਹਾ ਹੈ ਤੇ ਉਹ ਜਗ੍ਹਾ ਉਸਦੇ ਪਿਤਾ ਜੀ ਨਾਨਕ ਦਾਸ ਕੋਲ ਸੰਨ 1987-88 ਵਿੱਚ ਮੌਜੂਦ ਸੀ ਜਿੱਥੇ ਕਿ ਉਹ ਆਪਣੇ ਪਰਿਵਾਰ ਨਾਲ ਆਪਣੀ ਜਿੰਦਗੀ ਬਸਰ ਕਰ ਰਿਹਾ ਹੈ। ਮੰਦਿਰ ਦੀ ਜਗ੍ਹਾ ਤੇ ਹੋਈ ਕੁੱਟਮਾਰ ਤੋਂ ਬਾਅਦ ਪੀੜਤ ਕਾਲਾ ਸ਼ਰਮਾ ਇਸ ਸਮੇਂ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਹੈ ਤੇ ਮੀਡੀਆ ਨੂੰ ਦਿੱਤੇ ਬਿਆਨਾਂ ਵਿੱਚ ਉਹ ਮੰਗ ਕਰ ਰਿਹਾ ਹੈ ਕਿ ਜੋ ਉਸ ਨਾਲ ਇਹ ਘਟਨਾ ਵਾਪਰੀ ਹੈ ਉਸਦੀ ਜਾਂਚ ਹੋਵੇ ਤੇ ਅਸਲ ਦੋਸ਼ੀਆਂ ਉੱਪਰ ਬਣਦੀ ਕਾਰਵਾਈ ਹੋਵੇ ਤੇ ਉਸਨੂੰ ਇੰਸਾਫ ਮਿਲੇ। ਪੀੜਤ ਕਾਲਾ ਸ਼ਰਮਾ ਦਾ ਕਹਿਣਾ ਹੈ ਕਿ ਮੰਦਿਰ ਦੇ ਸੰਸਥਾਪਕ ਸਵਾਮੀ ਹਰੀ ਦਰਸ਼ਨ ਨੇ ਵੀ ਇਸ ਘਟਨਾ ਵੇਲੇ ਉਸ ਨਾਲ ਮਾੜਾ ਵਤੀਰਾ ਵਰਤਿਆ ਹੈ ਤੇ ਉਸ ਖਿਲਾਫ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਈ ਜਾਵੇ। ਦੂਜੇ ਪਾਸੇ ਜਦ ਇਸ ਸਬੰਧੀ ਮੰਦਿਰ ਦੇ ਸੰਸਥਾਪਕ ਸਵਾਮੀ ਹਰੀ ਦਰਸ਼ਨ ਨੇ ਆਖਿਆ ਕਿ ਇਹ ਪਰਿਵਾਰ ਜੋ ਉਸਤੇ ਇਲਜਾਮਾਤ ਲਗਾ ਰਿਹਾ ਹੈ ਉਹ ਸਰਾਸਰ ਗਲਤ ਹੈ ਬਲਕਿ ਉਸ ਨਾਲ ਹੋਈ ਕੁੱਟਮਾਰ ਦਾ ਇਹ ਆਪ ਹੀ ਜਿੰਮੇਵਾਰ ਹੈ ਜੋ ਕਿ ਮੰਦਿਰ ਦੀ ਜਗ੍ਹਾ ਉੱਪਰ ਨਜਾਇਜ਼ ਬੈਠਾ ਹੈ। ਉਨਾਂ ਆਖਿਆ ਕਿ ਉਹ ਕਾਫੀ ਚਿਰ ਤੋਂ ਵ੍ਰਿੰਦਾਵਨ ਰਹਿ ਰਹੇ ਹਨ ਤੇ ਬਹੁਤ ਘੱਟ ਹੀ ਇੱਥੇ ਆਉਂਦੇ ਹਨ। ਇਸ ਸਬੰਧੀ ਫਿਲਹਾਲ ਪੁਲਸ ਵੱਲੋਂ ਦੋਵੇਂ ਧਿਰਾਂ ਦੇ ਬਿਆਨ ਕਲਮ ਬੰਦ ਕੀਤੇ ਜਾ ਰਹੇ ਹਨ। ਕੋਟਕਪੂਰਾ ਤੋਂ ਪੱਤਰਕਾਰ ਰੋਹਿਤ ਆਜ਼ਾਦ ਦੀ ਰਿਪੋਰਟ।

Leave a Reply

Your email address will not be published. Required fields are marked *