October 26, 2021

Aone Punjabi

Nidar, Nipakh, Nawi Soch

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਅੰਮ੍ਰਿਤਸਰ ਵਿਖੇ ਨਵੀ ਇਸਤਰੀ ਵਿੰਗ ਪ੍ਰਧਾਨ ਦਾ ਐਲਾਨ
ਬੀਬੀ ਰਣਜੀਤ ਕੌਰ ਨੂੰ ਸਿਰੋਪਾਓ ਪਾ ਕੇ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕੀਤਾਂ ਸਨਮਾਨਿਤ

1 min read
ਕਿਸੇ ਵੀ ਸਮਾਜ ਤੇ ਦੇਸ਼ ਦੇ ਵਿਕਾਸ ’ਚ ਔਰਤਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਤੇ ਔਰਤਾਂ ਦੇ ਸਹਿਯੋਗ ਤੋਂ ਬਿਨਾਂ ਸਮਾਜ ਜਾਂ ਦੇਸ਼ ਅਧੂਰਾ ਹੈ ਅਤੇ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਨਿਯੁਕਤ ਕਰਕੇ ਪਾਰਟੀ ਨੂੰ ਹੇਠਲੇ ਪੱਧਰ ’ਤੇ ਮਜਬੂਤ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਇਸਤਰੀ ਵਿੰਗ ਅਕਾਲੀ ਦਲ ਵੱਲੋਂ ਵੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ   ਪਾਰਟੀ ਵਿੱਚ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਵਾਲੀਆਂ ਬੀਬੀਆਂ ਨੂੰ ਉੱਚ ਅਹੁਦੇ ਦਿੱਤੇ ਜਾ ਰਹੇ ਹਨ ਜਿਸਦੇ ਚਲਦੇ ਅੱਜ ਅੰਮ੍ਰਿਤਸਰ ਚ ਬੀਬੀ ਰਣਜੀਤ ਕੌਰ ਨੂੰ ਸ਼ਹਿਰੀ ਪ੍ਰਧਾਨ ਲਗਾਇਆ ਗਿਆ ਅਤੇ ਬੀਬੀ ਜਾਗੀਰ ਕੌਰ ਵਲੋਂ ਸ਼ਹਿਰੀ ਪ੍ਰਧਾਨ ਬੀਬੀ ਰਣਜੀਤ ਕੌਰ  ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਪਾਰਟੀ ਦੀ ਮਜਬੂਤੀ ਲਈ ਅੱਗੇ ਆ ਕੇ ਕੰਮ ਕਰਨ ਦੀ ਗੱਲ ਆਖੀ। ਅਗੇ ਉਹਨਾਂ ਕਿਹਾ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸੇ ਵੀ ਵਰਗ ’ਤੇ ਹੋ ਰਹੇ ਤਸ਼ੱਦਦ ਦਾ ਡਟ ਕੇ ਵਿਰੋਧ ਕੀਤਾ ਹੈ ਤੇ ਅੱਜ ਵੀ ਉਹ ਇਥੇ ਪਾਰਟੀ ਦੀਆਂ ਔਰਤਾਂ ਨੂੰ ਇਸੇ ਲਈ ਲਾਮਬੰਦ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਔਰਤ ਪਹਿਲਾਂ ਘਰਾਂ ’ਚੋਂ ਬਾਹਰ ਘੱਟ ਨਿਕਲਦੀਆਂ ਸਨ ਪਰ ਇਸਤਰੀ ਅਕਾਲੀ ਦਲ ਦਾ ਟੀਮ ਹਮੇਸ਼ਾ  ਔਰਤ ਨੂੰ ਮਾਣ-ਸਤਿਕਾਰ ਦੇਣ ਲਈ ਅਗੇ ਰਹੇਗੀ 

Leave a Reply

Your email address will not be published. Required fields are marked *