October 5, 2022

Aone Punjabi

Nidar, Nipakh, Nawi Soch

ਸਾਬਕਾ ਫੌਜੀ ਵਲੋਂ ਪੰਚਾਇਤ ਜਮੀਨ ਦੀ ਬੋਲੀ ਦੌਰਾਨ ਅਫਸਰ ਤੇ ਤਾਣੀ ਪਿਸਤੌਲ , ਵੀਡੀਓ ਹੋਈ ਵਾਇਰਲ

1 min read
ਜਿਲਾ ਗੁਰਦਾਸਪੁਰ ਦੀ ਗ੍ਰਾਮ ਪੰਚਾਇਤ ਖਵਾਜਾ ਵਰਦਨ ਦੀ ਸ਼ਾਮਲਾਟ ਜਮੀਨ 208 ਏਕੜ ਦੀ ਬੋਲੀ ਰੱਖੀ ਗਈ ਸੀ ਪਹਿਲਾ ਵੀ ਕਿਸੇ ਇਤਰਾਜ਼ ਦੇ ਚਲਦੇ ਇਹ ਬੋਲੀ ਦਾ ਸਮਾਂ ਬਦਲਿਆ ਗਿਆ ਸੀ ਅਤੇ ਇਸ ਬਾਬਤ ਜਾਣਕਾਰੀ ਦੇਂਦੇ ਹੋਏ ਡੀਡੀਪੀਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੀਸਰੀ ਵਾਰ ਬੋਲੀ ਦੌਰਾਨ ਪਿੰਡ ਦੇ ਹੀ ਰਹਿਣ ਵਾਲੇ ਜ਼ਸਵਿੰਦਰ ਸਿੰਘ ਵਲੋਂ ਪੈਸਿਆ ਦੇ ਵਿੱਚ ਪਿਸਟਲ ਲੁਕਾ ਕੇ ਨਾਲ ਲੈ ਆਇਆ ਅਤੇ ਬੋਲੀ ਦੌਰਾਨ ਇਕ ਦੂਸਰੇ ਉੱਪਰ ਬੋਲੀ ਦਿੰਦੇਆਂ ਹਥਿਆਰ ਕੱਢ ਕੇ ਬੋਲੀਕਾਰਾਂ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਚਲਾਉਣ ਦੀ ਕੋਸ਼ਿਸ ਕੀਤੀ ਗਈ ਜਿਸ ਦੀ ਲਾਈਵ ਵੀਡੀਓ ਵੀ ਸਾਮਣੇ ਆਇਆ ਹੈ ਉਧਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਡੇਰਾ ਬਾਬਾ ਨਾਨਕ ਜਿੰਦਰਪਾਲ ਸਿੰਘ ਵੱਲੋਂ ਉਕਤ ਵਿਅਕਤੀ ਨੂੰ ਕਾਫੀ ਜਦੋਂ ਜਾਹਿਦ ਕਰਕੇ ਕਾਬੂ ਪਾਇਆ ਗਿਆ। ਅਤੇ ਬੀ ਡੀ ਪੀ ਓ ਵੱਲੋਂ ਕਾਬੂ ਕਰ ਉਕਤ ਵਿਕਅਤੀ ਨੂੰ ਪੁਲਿਸ ਦੇ ਹਵਾਲੇ ਕਰ ਬੋਲੀ ਦੀ ਪ੍ਰਕ੍ਰਿਆ ਨੂੰ ਪੂਰਾ ਕੀਤਾ ਗਿਆ | ਇਸ ਦੇ ਨਾਲ ਹੀ ਡੀਡੀਪੀਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਵਿਅਕਤੀ ਜਸਵਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ 

ਓਥੇ ਹੀ ਏਡੀਸੀ ਵਿਕਾਸ ਬਲਰਾਜ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀ ਜਸਵਿੰਦਰ ਸਿੰਘ ਵੱਲੋਂ ਕੁਝ ਹੋਰ ਜਣਿਆਂ ਨਾਲ ਮਿਲ ਕੇ ਪਹਿਲਾਂ ਵੀ ਪੰਚਾਇਤ ਬੋਲੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਉਸ ਸਮੇਂ ਵਰਤਮਾਨ ਵਿਚ ਏਡੀਸੀ ਵਿਕਾਸ ਦੇ ਪਦ ਤੇ ਅੰਮ੍ਰਿਤਸਰ ਵਿਖੇ ਤੈਨਾਤ ਸਰਕਾਰੀ ਅਧਿਕਾਰੀ ਰਣਬੀਰ ਸਿੰਘ ਮੂਧਲ ਉੱਪਰ ਵੀ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਪਿਸਤੌਲ ਨਾਲ ਦਹਿਸ਼ਤ ਪਾਉਣ ਵਾਲੇ ਸਾਬਕਾ ਫੌਜੀ ਉਪਰ ਪੁਲੀਸ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਪੰਚਾਇਤੀ ਜਮੀਨ ਦੀ ਬੋਲੀ ਵਿਚ ਲੋੜੀਂਦੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕਰਨੇ ਚਾਹੀਦੇ ਹਨ

Leave a Reply

Your email address will not be published. Required fields are marked *