June 15, 2021

Aone Punjabi

Nidar, Nipakh, Nawi Soch

ਸਿੱਖ ਸਟੂਡੈਂਟ ਫੈੱਡਰੇਸ਼ਨ ਵਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ

1 min read
ਭਾਜਪਾ ਲੀਡਰ ਜਿਆਨੀ ਸਮੇਤ ਸਾਰਿਆਂ ਦੇ ਸਿਰ ਚੜ੍ਹ ਬੋਲਦਾ ਵਸੱਤਾ ਦਾ ਹੰਕਾਰ  
ਫਾਜ਼ਿਲਕਾ, 2 ਜੂਨ -ਕਾਂਗਰਸ ਦੇ ਰਾਹਾਂ ’ਤੇ ਚਲਦਿਆਂ ਭਾਜਪਾ ਵੱਲੋਂ ਸਿੱਖੀ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਸਾਜਿਸ਼ੀ ਹੱਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਸੌਦਾ ਸਾਧ ਦੀ ਅਰਦਾਸ ਦਲਿਤ ਅਤੇ ਸਿੱਖਾਂ ’ਚ ਟਕਰਾਅ ਦੀਆਂ ਚਾਲਾਂ ਮੰਦਭਾਗੀਆਂ ਹਨ। ਸਿੱਖੀ ਨੂੰ ਚੁਣੌਤੀ ਦਾ ਹਸ਼ਰ ਇਤਿਹਾਸ ਦੇ ਪੰਨਿਆਂ ’ਚੋਂ ਪੜ੍ਹ ਲਵੇ ਭਾਜਪਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜੱਥੇਬੰਦੀ ਦੀ ਮਾਲਵਾ ਜ਼ੋਨ ਦੀ ਇਕ ਵਿਸ਼ੇਸ਼ ਇਕੱਤਰਤਾ ’ਚ ਭਾਵੁਕ ਰੌਂਅ ’ਚ ਪ੍ਰਗਟ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ, ਆਜ਼ਾਦੀ ਦੀ ਬਹਾਲੀ ਲਈ ਸਰਹੱਦ ’ਤੇ ਜਾਨਾਂ ਕੁਰਬਾਨ ਕਰਨ ਵਾਲੀ ਕੌਮ, ਜਿਸ ਨੇ ਕਦੇ ਅੰਨ ਪੈਦਾ ਕਰਕੇ ਦਿੱਤਾ, ਕਦੇ ਮਨੁੱਖਤਾ ’ਤੇ ਆਈਆਂ ਆਫ਼ਤਾਂ ਸਮੇਂ ਸੇਵਾਵਾਂ ਨਿਭਾਈਆਂ, ਉਸ ਕੌਮ ਦੀ ਹੋਂਦ ਨੂੰ ਚੁਣੌਤੀ ਅਤੇ ਸਾਜਿਸ਼ੀ ਹਮਲਿਆਂ ਦਾ ਦੌਰ ਬਹੁਤ ਮੰਦਭਾਗਾ ਹੈ। ਕਾਂਗਰਸ ਵੱਲੋਂ ਸਿੱਧੇ ਟੈਕ, ਤੋਪ ਚਾੜ੍ਹ 84ਵੇਂ ਵਰ੍ਹੇ ਦਾ ਸਿੱਖਾਂ ਦੀ ਨਸਲਕੁਸ਼ੀ ਦਾ ਵਰਤਾਰਾ ਨਾ ਭੁੱਲਣ ਵਾਲਾ ਹੈ। ਦੂਜੇ ਪਾਸੇ ਮੌਜੂਦਾ ਸੱਤਾ ’ਤੇ ਕਾਬਜ਼ ਭਾਜਪਾ ਵੱਲੋਂ ਆਰ. ਐਸ. ਐਸ. ਦੇ ਘੋੜੇ ’ਤੇ ਚੜ੍ਹਕੇ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੇ ਬੁਨਿਆਦੀ ਸਿਧਾਂਤ ਨੂੰ ਚੁਣੌਤੀ ਵੀ ਕਾਂਗਰਸ ਦੇ ਹਮਲਿਆਂ ਤੋਂ ਘੱਟ ਨਹੀਂ। ਸੌਦਾ ਸਾਧ ਨਾਲ ਵੋਟਾਂ ਦੀ ਹੋਛੀ ਰਾਜਨੀਤਕ ਖੇਡ ਖੇਡਦਿਆਂ ਉਸ ਦੀ ਰਿਹਾਈ ਦੀ ਅਰਦਾਸ ਅਤੇ ਫਿਰ ਸਿੱਖ ਬਨਾਮ ਦਲਿਤ ਦਾ ਮੁੱਦਾ ਉਠਾ ਕੇ ਟਕਰਾਅ ਦੀ ਸਾਜਿਸ਼ ਭਾਜਪਾ ਦੀ ਗੰਦੀ ਰਾਜਨੀਤੀ ਦਾ ਪ੍ਰਦਰਸ਼ਨ ਹੈ। ਸਿੱਖ ਅਜਿਹੀ ਸਾਜਿਸ਼ ਨੂੰ ਸਿਰੇ ਨਹੀਂ ਚੜ੍ਹਨ ਦੇਣਗੇ। ਭਾਜਪਾ ਅਜਿਹੀ ਅੱਗ ਨਾਲ ਨਾ ਖੇਡੇ ਤੇ ਅਜਿਹੀਆਂ ਹਰਕਤਾਂ ਤੋਂ ਬਾਜ ਆਵੇ ਨਹੀਂ ਤਾਂ ਇਸ ਦਾ ਸੇਕ ਭਾਜਪਾ ਦੇ ਨਾਲ-ਨਾਲ ਦੇਸ਼ ਭੁਗਤੇਗਾ। ਇਨ੍ਹਾਂ ਮਾਮਲਿਆਂ ਨੂੰ ਉਜਾਗਰ ਕਰਦਾ ਫੈਡਰੇਸ਼ਨ ਵੱਲੋਂ ਇਕ ਪੱਤਰ ਭਾਜਪਾ ਦੇ ਮੁਖੀ ਜੇ. ਪੀ. ਨੱਢਾ ਨੂੰ ਲਿਖਿਆ ਗਿਆ ਹੈ। ਮੀਟਿੰਗ ’ਚ ਜੱਥੇਬੰਦੀ ਦੀ ਮਜ਼ਬੂਤੀ ਅਤੇ 2022 ਦੀਆਂ ਆ ਰਹੀਆਂ ਚੋਣਾਂ ’ਤੇ ਕਿਸਾਨੀ ਸੰਘਰਸ਼ ਦੇ ਸਬੰਧੀ ਉਸਾਰੂ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਦਿਲਬਾਗ ਸਿੰਘ ਵਿਰਕ, ਗੁਰਕੀਰਤਨ ਸਿੰਘ ਜਲਾਲਾਬਾਦ, ਧਰਮਿੰਦਰ ਸਿੰਘ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਦੀਪ ਸਿੰਘ ਵਾਲਾ, ਹਰਜਿੰਦਰ ਸਿੰਘ ਤਰੋਬੜੀ, ਸਤਵੰਤ ਸਿੰਘ ਸੰਧੂ, ਸੁਖਵਿੰਦਰ ਸਿੰਘ ਸੋਨੂੰ ਕਾਲੜਾ, ਗੁਰਜੀਤ ਸਿੰਘ ਮਿੰਟੂ ਫਾਜ਼ਿਕਲਾ ਤੇ ਰਣਜੀਤ ਸਿੰਘ ਫਾਜ਼ਿਕਲਾ ਆਦਿ ਹਾਜ਼ਰ ਸਨ।
ReplyReply allForward

Leave a Reply

Your email address will not be published. Required fields are marked *