August 8, 2022

Aone Punjabi

Nidar, Nipakh, Nawi Soch

ਸੀ ਆਈ.ਏ ਮੋਗਾ ਦੀ ਪੁਲਿਸ ਵੱਲੋਂ ਇਕ ਨਸ਼ਾ ਸਮਗਲਰ ਨੂੰ 2 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕਰਨ ਸਬੰਧੀ

1 min read

….ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ੍ਰੀ ਧਰੂਮਨ ਐਚ ਨਿੰਬਾਲੇ IPS ਐਸ.ਐਸ.ਪੀ ਮੋਗਾ ਵੱਲੋ ਨਸ਼ਾ ਸਮਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਤਪ੍ਰੀਤ ਸਿੰਘ, ਐਸ.ਪੀ-ਇੰਨਵੈਸਟੀਗੇਸ਼ਨ, ਮੋਗਾ ਦੀ ਨਿਗਰਾਨੀ ਹੇਠ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਮੋਗਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾਕੇ ਭੇਜੀਆਂ ਸਨ।ਜਿਸ ਤਹਿਤ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਮੋਗਾ ਸਮੇਤ ਪੁਲਿਸ ਪਾਰਟੀ ਅਜੀਤਵਾਲ ਵਿਖੇ ਮੋਗਾ-ਲੁਧਿਆਣਾ ਰੋਡ ਪੁੱਲ ਹੇਠ ਮੌਜੂਦ ਸੀ ਤਾ ਉਹਨਾਂ ਨੂੰ ਪਤਾ ਲੱਗਾ ਕਿ ਗੁਰਦੇਵ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਸੂਦਾਂ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ ਆਪਣੇ ਟਰੱਕ ਨੰਬਰੀ PB-29-X-2030 ਵਿਚ ਦੂਸਰੀ ਸਟੇਟ ਤੋ ਕੋਲੇ ਵਿਚ ਭੁੱਕੀ ਚੂਰਾ ਪੋਸਤ ਲੁਕਾ-ਛਿਪਾ ਕੇ ਲੈ ਕੇ ਆਉਂਦਾ ਹੈ ਅਤੇ ਵੇਚਣ ਦਾ ਧੰਦਾ ਕਰਦਾ ਹੈ,ਜਿਥੇ ਇੰਚਾਰਜ ਸੀ.ਆਈ.ਏ ਸਟਾਫ, ਮੋਗਾ ਵੱਲੋਂ ਨਾਕਾਬੰਦੀ ਕਰਕੇ ਗੁਰਦੇਵ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਸੂਦਾਂ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ ਦੇ ਟਰੱਕ ਨੰਬਰੀ PB-29-X-2030 ਦੀ ਚੈਕਿੰਗ ਦੌਰਾਨ ਉਸ ਪਾਸੋਂ 2 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਮੁਕੱਦਮਾ ਨੰਬਰ 69 ਮਿਤੀ 05-09-2021 ਅ/ਧ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਅਜੀਤਵਾਲ ਦਰਜ਼

Leave a Reply

Your email address will not be published. Required fields are marked *