November 28, 2021

Aone Punjabi

Nidar, Nipakh, Nawi Soch

ਸੂਬਾ ਪੰਜਾਬ ਵਿੱਚ ਕਰੋਨਾ ਕਾਲ ਦੇ ਚਲਦੀਆਂ ਜਿਥੇ ਕਰਫਿਊ ਤੇ ਪਾਬੰਦੀਆਂ ਦਾ ਮਾਹੌਲ ਹੈ ਓਥੇ ਸੂਬੇ ਵਿੱਚ ਇਕ ਹੋਰ ਤਸਵੀਰ ਸਾਮਣੇ ਆ ਰਹੀ ਹੈ

1 min read
ਉਹ ਹੈ ਨੌਜਵਾਨ ਸੂਬੇ ਅਤੇ ਸ਼ਹਿਰਾਂ ਦੀਆਂ ਮੁੱਖ ਸੜਕਾ ਤੇ ਕਸਰਤਾਂ ਕਰ ਰਹੇ ਨੇ ਦੰਡ ਬੈਠਕ ਮਾਰ ਰਹੇ ਨੇ , ਦੌੜਾ ਲਗਾ ਰਹੇ ਨੇ ਜਿਸ ਦਾ ਕਾਰਣ ਦਸਿਆ ਜਾ ਰਿਹਾ ਹੈ ਸੂਬੇ ਵਿੱਚ ਲੰਬੇ ਸਮੇਂ ਤੋਂ ਬੰਦ ਪਏ ਜਿਮ ਹਨ ਜਿਸ ਕਾਰਨ ਕਪੂਰਥਲਾ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਜਿਮ ਮਾਲਕ ਇਕੱਠੇ ਹੋਏ ਤੇ ਉਹਨਾਂ ਨੇ ਕਪੂਰਥਲਾ ਜਲੰਧਰ ਮਾਰਗ ਤੇ ਨੌਜਵਾਨਾਂ ਨਾਲ ਪੁਲਿਸ ਹਾਜਰੀ ਵਿੱਚ ਕਸਰਤ ਕਰ ਹੱਥ ਵਿੱਚ ਜੇ ਜਵਾਨ , ਜੇ ਕਿਸਾਨ ਤੇ ਜੇ ਪਹਿਲਵਾਨ ਦੇ ਨਾਅਰੇ ਵਾਲੇ ਪੋਸਟਰ ਫੜ  ਨੂੰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਜਿਮ ਖੋਲਣ ਦੀ ਮੰਗ  ਕੀਤੀ ਉਹਨਾਂ ਕਿਹਾ ਕੀ ਜਿਮ ਬੰਦ ਹਨ ਠੇਕੇ ਦੁਕਾਨਾਂ ਤੇ ਹੋਰ ਵਪਾਰਕ ਸੰਸਥਾਨ ਖੁਲ੍ਹੇ ਹਨ, ਬਸਾ, ਕਾਰਾ ਲੀਡਰਾਂ ਦੀਆਂ ਆਪਣੀਆਂ ਸਬ ਮੀਟਿੰਗਾਂ ਧਾਰਮਿਕ ਆਯੋਜਨ ਸਬ ਜਾਰੀ ਹਨ ਜਿਥੇ ਅਕਸਰ ਕੋਵਿਡ ਪ੍ਰੋਟੋਕਾਲ ਨੂੰ ਅਣਗੋਲਿਆਂ ਕੀਤਾ ਜਾਂਦਾ ਹੈ ਪਰ ਜਿਮ ਵਿੱਚ ਤਾਂ ਹਰ ਵਿਅਕਤੀ ਦਾ ਤਾਪਮਾਨ ਤੇ ਹੋਰਨਾਂ ਕੋਵਿਡ ਨਿਯਮਾਂ ਦੀ ਜਾਂਚ ਤੋਂ ਬਾਦ ਹੀ ਉਸ ਨੂੰ ਜਿਮ ਵਿੱਚ ਜਾਣ ਦਿੱਤਾ ਜਾਂਦਾ ਹੈ ਬੰਦ ਹਨ! ਸਰਕਾਰ ਤੋ ਆਰਥਿਕ ਮਦਦ ਦੀ ਮੰਗ ਕਰਦਿਆਂ ਹੋਇਆਂ ਜਿਮ ਮਾਲਿਕ ਨੇ ਕਿਹਾ ਕੀ ਜਿਮ ਬੰਦ ਹੋਣ ਕਰਕੇ ਉਹਨਾਂ ਦੀ ਲੱਖਾਂ ਦੀ ਲਾਗਤ ਤੇ ਮਸ਼ੀਨਰੀ ਮਿੱਟੀ ਹੋ ਰਹੀ ਹੈ ਜਿਸ ਦੇ ਚਲਦਿਆਂ ਲੁਧਿਆਣਾ ਵਿੱਚ ਇਕ ਜਿਮ ਮਾਲਿਕ ਨੇ ਖ਼ੁਦਕੁਸ਼ੀ ਕਰ ਲਈ ਸੀ ਜੇ ਕਰ ਹਾਲਾਤ ਇਸੇ ਤਰਹ ਰਹੇ ਤੇ ਸਰਕਾਰ ਨੇ ਜਿਮ ਖੋਲਣ ਦੀ ਇਜਾਜ਼ਤ ਨਾ ਦਿਤੀ ਤੇ ਜਲਦ ਹੀ ਹੋਰ ਜਿਮ ਮਾਲਿਕ ਵੀ ਪੰਜਾਬ ਵਿੱਚ ਖੁਦਕੁਸ਼ੀਆਂ ਕਰਨਗੇ !

Leave a Reply

Your email address will not be published. Required fields are marked *