August 8, 2022

Aone Punjabi

Nidar, Nipakh, Nawi Soch

ਸੂਬੇ ਵਿੱਚ ਬਿਜਲੀ ਦੇ ਹਾਹਾਕਾਰ ਵਿੱਚ ਸਤਾ ਧਿਰ ਕਾਂਗਰਸ ਦਾ ਪ੍ਰਤੀਕਰਮ ਸਾਮਣੇ ਆਣ ਲੱਗ ਪਿਆ

1 min read

ਸੂਬੇ ਵਿੱਚ ਬਿਜਲੀ ਦੇ ਹਾਹਾਕਾਰ ਵਿੱਚ ਸਤਾ ਧਿਰ ਕਾਂਗਰਸ ਦਾ ਪ੍ਰਤੀਕਰਮ ਸਾਮਣੇ ਆਣ ਲੱਗ ਪਿਆ ਹੈ ਹੁਣ ਕਾਂਗਰਸ ਪਾਰਟੀ ਦੇ ਸੁਲਤਾਨਪੁਰ ਤੋਂ ਵਿਧਾਇਕ ਨਵਤੇਜ ਚੀਮਾ  ਨੇ ਇਸ ਦੇ ਲਈ ਵੀ ਕੇਂਦਰ ਸਰਕਾਰ ਨੂੰ ਅਸਿੱਧੇ ਤੌਰ ਤੇ ਦੋਸ਼ੀ ਸਾਬਿਤ ਕਰ ਦਿਤਾ ਹੈ ਤੇ ਕਿਹਾ ਜੋ ਕੇਂਦਰੀ ਮੰਤਰੀ ਇਸ ਵੇਲੇ ਸੂਬੇ ਵਿੱਚ ਬਿਜਲੀ ਸੰਕਟ ਤੇ ਇਹ ਕਹਿ ਟਿਪਣੀ ਕਰ ਰਹੇ ਹਨ ਕੀ ਸੂਬਾ ਬਿਜਲੀ ਪ੍ਰਬੰਧਨ ਵਿੱਚ ਫੇਲ ਹੈ ਉਸ ਲਈ ਕੇਂਦਰ ਸਰਕਾਰ ਦਾ ਸੂਬੇ ਪ੍ਰਤੀ ਵਤੀਰਾ ਵੀ ਜਿੰਮੇਵਾਰ ਹੈ ਜਿਸ ਲਈ ਸੂਬੇ ਨੂੰ ਜੀ ਐਸ ਟੀ ਭੁਗਤਾਨ , ਫਸਲ ਪ੍ਰਬੰਧਨ ਵਿੱਚ ਖਲਲ ਪਾਣਾ ਮਿਸਾਲ ਹਨ ਕੀ ਕੇਂਦਰ ਸੂਬੇ ਦੇ ਹਰ ਸੰਕਟ ਵਿੱਚ ਕੇਵਲ ਸਿਆਸਤ ਹੀ ਕਰ ਰਿਹਾ ਹੈ 

ਚੀਮਾ ਨੇ ਇਸ ਦੇ ਨਾਲ ਹੀ ਸੁਖਬੀਰ ਬਾਦਲ ਦੇ ਉਸ ਬਿਆਨ ਜਿਸ ਵਿੱਚ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਬਾਰੇ ਕਿਹਾ ਸੀ ਰਾਜਨੀਤੀ ਨਾਲ ਪ੍ਰੇਰਿਤ ਦਸਿਆ ਤੇ ਕਿਹਾ ਬਾਦਲ ਸਾਹਿਬ ਦੇ ਇਹਨਾਂ ਐਲਾਨ ਨੂੰ ਸੂਬੇ ਵਿੱਚ ਕੋਈ ਗੰਭੀਰ ਰੂਪ ਵਿੱਚ ਨਹੀਂ ਲੈਂਦਾ ਤੇ ਬਾਦਲ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕੀ ਸਰਕਾਰ ਪਹਿਲਾਂ ਹੀ ਅਜਿਹੇ ਪਰਿਵਾਰਾਂ ਨੂੰ 5 -5 ਲੱਖ ਰੁਪਏ ਬਤੋਰ ਸਹਾਇਤਾ ਦੇ ਰਹੀ ਹੈ 

ਚੀਮਾ ਨੇ ਬੀਬੀ ਬਾਦਲ ਦੇ ਉਸ ਬਿਆਨ ਜਿਸ ਵਿੱਚ ਉਹਨਾਂ ਕਿਹਾ ਕੀ ਜੇਕਰ ਅਕਾਲੀ ਦਲ ਦੀ ਸਰਕਾਰ ਹੋਵੇ ਤਾਂ ਖੇਤੀ ਕਾਲੇ ਕਾਨੂੰਨ 6 ਦੀਨ ਚ ਖਤਮ ਹੋ ਜਾਣਗੇ ਤੇ ਕਿਹਾ ਕੀ ਬੀਬੀ ਬਾਦਲ ਤਾਂ ਉਸ ਵੇਲੇ ਖੁਦ ਕੇਂਦਰੀ ਸਰਕਾਰ ਦੀ ਵਜ਼ੀਰ ਸਨ ਤੇ ਉਹਨਾਂ ਦੇ ਹਸਤਾਖਰ ਨਾਲ ਹੀ ਇਹ ਕਾਨੂੰਨ ਲਾਗੂ ਹੋਏ ਹਨ ਫੇਰ ਉਹ ਕਿਸ ਸਰਕਾਰ ਦੀ ਗੱਲ ਕਰ ਰਹੇ ਹਨ 

ਚੀਮਾ ਨੇ ਭਾਜਪਾ ਵਿਚੋਂ ਅਨਿਲ ਜੋਸ਼ੀ ਨੂੰ ਨਿਸ਼ਕਾਸਿਤ ਕਰਨ ਦੇ ਫੈਸਲੇ ਨੂੰ ਪਾਰਟੀ ਦਾ ਨਿੱਜੀ ਫੈਸਲਾ ਦਸਿਆ ਪਰ ਕਿਹਾ ਕੀ ਕਿਸਾਨਾਂ ਦੇ ਹੱਕ ਦੀ ਗੱਲ ਕਰਨਾ ਗਲਤ ਨਹੀਂ ਉਹਨਾਂ ਇਹ ਵੀ ਚੁਟਕੀ ਲਈ ਕੀ 117 ਸੀਟਾਂ ਤੇ ਵਿਧਾਨਸਭਾ ਚੋਣ ਲੜਨ ਦਾ ਦਾਅਵਾ ਕਰਨ ਵਾਲੀ ਪਾਰਟੀ ਸੂਬੇ ਵਿੱਚ ਇਸ ਹਾਲਤ ਵਿਚ ਹੈ ਕੀ 5 ਲੋਕਾਂ ਦੀ ਮੀਟਿੰਗ ਨਹੀਂ ਕਰ ਸਕਦੀ

ਚੀਮਾ ਨੇ ਕਿਹਾ ਕੀ ਜਿਸ ਤਰ੍ਹਾਂ ਸੂਬੇ ਦੀ ਪੁਲਿਸ ਨੇ ਬੀਤੇ ਦਿਨੀ ਗੈਂਗਸਟਰ , ਅਵੇਧ   ਹਥਿਆਰਾਂ ਤੇ ਨਸ਼ਿਆਂ ਤੇ ਨਕੇਲ ਪਾਈ ਹੈ ਉਹ ਵਿਰੋਧੀਆਂ ਲਈ ਜੋ ਸੂਬੇ ਵਿੱਚ ਇਹਨਾਂ ਮੁਧਿਆ ਤੇ ਸਿਆਸਤ ਕਰ ਰਹੇ ਹਨ ਇਕ ਸ਼ੀਸ਼ਾ ਹੈ 

ਸੂਬੇ ਅੰਦਰ ਪੇਂਡੂ ਖੇਤਰਾਂ ਵਿੱਚ ਚੋਣਾਂ ਤੋਂ ਪਹਿਲਾਂ ਅਕਾਲੀ ਕਾਂਗਰਸੀ ਗੁਟਾਂ ਵਿਚ5 ਹੋ ਰਹੀਆਂ ਲੜਾਈਆਂ ਤੇ ਬੋਲਦਿਆਂ ਚੀਮਾ ਨੇ ਕਿਹਾ ਕੀ ਉਹਨਾਂ ਦੇ ਹਲਕੇ ਵਿੱਚ ਵੀ ਪਿੰਡ ਦੁਰਗਾਪੁਰ ਵਿੱਚ ਇਕ ਪੰਚਾਇਤੀ ਗਬਨ ਨੂੰ ਲੈ ਕੇ ਹੋਏ ਝਗੜੇ ਵਿੱਚ ਇਸ ਨੂੰ ਇਸ ਤਰ੍ਹਾਂ ਦੀ ਸਿਆਸੀ ਰੰਗਤ ਦਿਤੀ ਗਈ ਜੋ ਕੀ ਝਗੜੇ ਵਿੱਚ ਬੁਰੀ ਤਰ੍ਹਾਂ ਜਖਮੀ ਲੋਕਾਂ ਨੂੰ ਇਲਾਜ ਲਈ ਲਿਜਾਣ ਲਈ ਵੀ ਬਾਰ ਬਾਰ ਰੋਕਿਆ ਗਿਆ ਜੋ ਕੀ ਸੂਬੇ ਵਿੱਚ ਇਕ ਦੁਖਦ ਤਸਵੀਰ ਪੇਸ਼ ਕਰਦਾ ਹੈ

ਸੂਬੇ ਵਿਚ ਆਪ ਦੀ ਰਾਜਨੀਤੀ ਤੇ ਤੰਜ ਕਸਦੀਆਂ ਕਿਹਾ ਕੀ ਦਿੱਲੀ ਦੇ ਫੇਲ ਰਾਜਨੀਤਿਕ ਮਾਡਲ ਵਾਲੀ ਪਾਰਟੀ ਹੁਣ ਪੰਜਾਬ ਵਿੱਚ ਜੂਠੇ ਵਾਅਦੇ ਤੇ ਲਾਰੇ ਲਾ ਕੇ ਸਤਾ ਵਿੱਚ ਕਾਬਿਜ਼ ਹੋਣ ਦਾ ਜੂਠਾ ਸਪਨਾ ਦੇਖ ਰਹੀ ਹੈ ਜੋ ਕਦੇ ਸੱਚ ਨਹੀਂ ਹੋ ਸਕਦਾ

Leave a Reply

Your email address will not be published. Required fields are marked *